OMG ! ਸ਼ਾਹਰੁਖ ਖਾਨ ਨੇ ਨਿਰਦੇਸ਼ਕ ਐਟਲੀ ਦੀ ਫਿਲਮ 'ਜਵਾਨ' ਤੋਂ ਸ਼ੇਅਰ ਕੀਤਾ ਫਰਸਟ ਲੁੱਕ

written by Pushp Raj | June 03, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਕਈ ਦਿਲਾਂ ਦੀ ਧੜਕਨ ਸ਼ਾਹਰੁਖ ਖਾਨ ਲੰਮੇਂ ਸਮੇਂ ਬਾਅਦ ਮੁੜ ਫਿਲਮੀ ਪਰਦੇ ਉੱਤੇ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹਨ। ਮਸ਼ਹੂਰ ਨਿਰਦੇਸ਼ਕ ਐਟਲੀ ਦੇ ਨਾਲ ਕੰਮ ਕਰਨ ਵਾਲੇ ਸ਼ਾਹਰੁਖ ਖਾਨ ਨੇ ਫਿਲਮ ਟਾਈਟਲ ਦਾ ਐਲਾਨ ਕੀਾਤਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਤੋਂ ਆਪਣੇ ਫਰਸਟ ਲੁੱਕ ਨੂੰ ਵੀ ਸ਼ੇਅਰ ਕੀਤਾ ਹੈ ਜਿਸ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਬਹੁਤ ਹੈਰਾਨ ਹਨ।

ਮਸ਼ਹੂਰ ਨਿਰਦੇਸ਼ਕ ਐਟਲੀ ਦੀ ਇਸ ਫਿਲਮ ਦਾ ਟਾਈਟਲ 'ਜਵਾਨ' ਹੈ, ਜਿਸ 'ਚ ਸਾਊਥ ਫਿਲਮਾਂ ਦੀ ਅਦਾਕਾਰਾ ਨਯਨਤਾਰਾ ਵੀ ਹੈ। ਟਾਈਟਲ ਦੇ ਨਾਲ, ਕਿੰਗ ਖਾਨ ਨੇ ਫਿਲਮ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ। ਇਸ ਨਾਲ ਫਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ।

'ਜਵਾਨ' ਫਿਲਮ ਕਾਸਟ
'ਜਵਾਨ' 'ਚ ਸ਼ਾਹਰੁਖ ਖਾਨ ਤੋਂ ਇਲਾਵਾ ਸਾਨਿਆ ਮਲਹੋਤਰਾ ਅਤੇ ਨਯੰਨਤਾਰਾ ਵੀ ਮੁੱਖ ਭੂਮਿਕਾਵਾਂ 'ਚ ਹਨ। ਜ਼ਾਹਿਰ ਹੈ ਕਿ ਫਿਲਮ ਵਿੱਚ SRK ਦੋ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ। ਇੱਕ ਵਿੱਚ ਉਹ ਅਪਰਾਧੀ ਪੁੱਤਰ ਅਤੇ ਇੱਕ ਸੀਨੀਅਰ ਰਾਅ ਅਫਸਰ ਪਿਤਾ।

ਜਵਾਨ ਟੀਜ਼ਰ
ਜਵਾਨ ਫਿਲਮ ਦੀ ਪਹਿਲੀ ਝਲਕ ਵਿੱਚ ਸ਼ਾਹਰੁਖ ਖਾਨ ਨੂੰ ਹਥਿਆਰਾਂ ਨਾਲ ਘਿਰੇ ਹੋਏ ਸਾਰੇ ਜ਼ਖਮੀ ਅਤੇ ਕੁਚਲੇ ਹੋਏ ਦਿਖਾਇਆ ਗਿਆ ਹੈ। ਅਭਿਨੇਤਾ ਦਾ ਚਿਹਰਾ ਅੱਧਾ ਜ਼ਖਮਾਂ ਨਾਲ ਅਤੇ ਅੱਧਾ ਪੱਟੀਆਂ ਨਾਲ ਢੱਕਿਆ ਹੋਇਆ ਸੀ।

 

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਨੇ ਜਦੋਂ ਬੂਟ ਪਾਲਿਸ਼ ਵਾਲੇ ਕੋਲ ਪਹੁੰਚ ਪੇਸ਼ ਕੀਤੀ ਸੀ ਬਜ਼ੁਰਗਾਂ ਦੇ ਸਨਮਾਨ ਦੀ ਮਿਸਾਲ, ਵੇਖੋ ਵੀਡੀਓ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਮੁੜ ਫਿਲਮ ਇੰਡਸਟਰੀ 'ਚ ਸਰਗਰਮ ਹੋ ਗਏ ਹਨ। ਸਾਲ 2018 'ਚ 'ਜ਼ੀਰੋ' ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਸਾਲ 2022 'ਚ 'ਪਠਾਨ' ਅਤੇ 'ਡੰਕੀ' ਫਿਲਮਾਂ ਦਾ ਐਲਾਨ ਕਰਕੇ ਫੈਨਜ਼ ਦੇ ਚਿਹਰਿਆਂ 'ਤੇ ਖੁਸ਼ੀ ਲਿਆਉਣ ਦਾ ਕੰਮ ਕੀਤਾ। ਹੁਣ ਸ਼ਾਹਰੁਖ ਫੈਨਜ਼ ਲਈ ਇੱਕ ਹੋਰ ਵੱਡਾ ਤੋਹਫਾ ਲੈ ਕੇ ਆਏ ਹਨ। ਸ਼ਾਹਰੁਖ ਇਸ ਸਾਲ 'ਪਠਾਨ' ਅਤੇ 'ਡੰਕੀ' ਤੋਂ ਬਾਅਦ ਆਪਣੀ ਤੀਜੀ ਫਿਲਮ 'ਜਵਾਨ' ਵਿੱਚ ਨਜ਼ਰ ਆਉਣਗੇ।

 

View this post on Instagram

 

A post shared by Shah Rukh Khan (@iamsrk)

You may also like