ਆਲਿਆ ਭੱਟ ਦੀ ਪ੍ਰੈਗਨੈਂਸੀ 'ਤੇ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਨੇ ਦਿੱਤਾ ਰਿਐਕਸ਼ਨ, ਕਿਹਾ 'ਅਸੀਂ ਵੀ ਕਤਾਰ 'ਚ ਹਾਂ'

written by Pushp Raj | July 01, 2022

Anikta Lokhande, Vicky Jain react on Alia Bhatt's pregnancy: ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲਿਆ ਭੱਟ ਤੇ ਰਣਬੀਰ ਕਪੂਰ ਵੱਲੋਂ ਪ੍ਰੈਗਨੈਂਸੀ ਦਾ ਐਲਾਨ ਕੀਤੇ ਜਾਣ ਮਗਰੋਂ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਇਸੇ ਵਿਚਾਲੇ ਟੀਵੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਨੇ ਆਲਿਆ ਭੱਟ ਦੀ ਪ੍ਰੈਗਨੈਂਸੀ ਦੀ ਖ਼ਬਰ 'ਤੇ ਵੱਖਰੇ ਹੀ ਅੰਦਾਜ਼ ਵਿੱਚ ਰਿਐਕਸ਼ਨ ਦਿੱਤਾ ਹੈ।

Image Source: Instagram

ਦੱਸ ਦਈਏ ਕਿ ਹਾਲ ਹੀ 'ਚ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਮੁੰਬਈ ਨੇ ਮੁੰਬਈ ਵਿਖੇ ਆਪਣੇ ਨਵੇਂ ਘਰ ਵਿੱਚ ਸ਼ਿਫਟ ਕੀਤਾ ਹੈ। ਅੰਕਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕੀਤੀ ਸੀ। ਇਸ ਵਿੱਚ ਉਹ ਗ੍ਰਹਿ ਪ੍ਰਵੇਸ਼ ਦੀ ਪੂਜਾ ਦੇ ਦੌਰਾਨ ਆਪਣੇ ਫੈਨਜ਼ ਨੂੰ ਆਪਣਾ ਨਵਾਂ ਘਰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਦੌਰਾਨ ਜਿਥੇ ਅੰਕਿਤਾ ਲੋਖੰਡੇ ਗੁਲਾਬੀ ਰੰਗ ਦੀ ਪਠੀਆਨੀ ਸਾੜੀ ਵਿੱਚ ਨਜ਼ਰ ਆ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿੱਕੀ ਨੇ ਅਸਮਾਨੀ ਨੀਲੇ ਰੰਗ ਦਾ ਡਿਜ਼ਾਈਨਰ ਕੁਰਤਾ ਪਾਇਆ ਹੋਇਆ ਹੈ। ਇਸ ਲੁੱਕ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਅੰਕਿਤਾ ਨੇ ਸਾੜੀ ਨਾਲ ਆਪਣਾ ਪਾਰੰਪਰਿਕ ਲੁੱਕ ਪੂਰਾ ਕੀਤਾ ਹੈ। ਤਸਵੀਰ ਵਿੱਚ ਉਸ ਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਨਜ਼ਰ ਆ ਰਹੀ ਹੈ। ਇਹ ਜੋੜਾ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾ ਪਾ ਕੇ ਮੁਸਕੁਰਾਉਂਦੇ ਹੋਏ ਤਸਵੀਰ ਲਈ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।

Image Source: Instagram

ਅੰਕਿਤਾ ਅਤੇ ਵਿੱਕੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹਨ। ਇਸ ਖੂਬਸੂਰਤ ਕਪਲ ਫੋਟੋ ਨੂੰ ਸ਼ੇਅਰ ਕਰਦੇ ਹੋਏ ਅੰਕਿਤਾ ਨੇ ਕੈਪਸ਼ਨ ਵਿੱਚ ਲਿਖਿਆ, " Cheers to the new beginnings baby ❤️🧿#newhome #blessedwiththebest"

ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਤੁਰੰਤ ਬਾਅਦ, ਅੰਕਿਤਾ ਦੇ ਫੈਨਜ਼ ਨੇ ਪੋਸਟ ਹੇਠ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਫੈਨਜ਼ ਨੇ ਉਨ੍ਹਾਂ ਨੂੰ ਨਵੇਂ ਘਰ ਦੀ ਸ਼ੁਭਕਾਮਨਾਵਾਂ ਦਿੱਤੀਆਂ।ਉਸ ਦੇ ਫੈਨਜ਼ ਨੇ ਕਮੈਂਟ ਸਕੈਸ਼ਨ ਵਿੱਚ  ਵਧਾਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਇੱਕ ਫੈਨ ਨੇ ਲਿਖਿਆ, ''ਮੁਬਾਰਕਾਂ ਦੇਣ ਲਈ ਬਹੁਤ ਉਤਸ਼ਾਹਿਤ ਹਾਂ। ਇੱਕ ਹੋਰ ਨੇ ਲਿਖਿਆ, “ਮੇਰੇ ਬੱਚਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ।” ਇਸ ਦੌਰਾਨ ਕੁਝ ਲੋਕ ਇਹ ਕਿਆਸ ਲਗਾਉਂਦੇ ਹੋਏ ਵੀ ਨਜ਼ਰ ਆਏ ਕੀ ਅੰਕਿਤਾ ਪ੍ਰੈਗਨੈਂਟ ਹੈ, ਕਿ ਇਹ ਜੋੜੀ ਵੀ ਜਲਦ ਮਾਤਾ-ਪਿਤਾ ਬਣਨ ਜਾ ਰਹੀ ਹੈ।

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਵਿੱਕੀ ਅਤੇ ਅੰਕਿਤਾ ਨੇ 'ਸਮਾਰਟ ਜੋੜੀ' ਦਾ ਖਿਤਾਬ ਜਿੱਤਣ ਲਈ ਆਪਣੀ ਸਕਸੈਸ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਇਸ ਜੋੜੀ ਨੇ ਪੈਪਰਾਜ਼ੀਸ ਲਈ ਕਈ ਪੋਜ਼ ਦਿੱਤੇ ਅਤੇ ਕੁਝ ਅਜਿਹਾ ਕਿਹਾ ਜੋ ਕੁਝ ਹੀ ਸਮੇਂ ਵਿੱਚ ਸੁਰਖੀਆਂ ਵਿੱਚ ਆ ਗਿਆ। ਜਦੋਂ ਪੈਪਰਾਜ਼ੀਸ ਨੇ ਉਨ੍ਹਾਂ ਕੋਲੋਂ ਸਵਾਲ ਕੀਤਾ ਕਿ ਉਹ ਆਲਿਆ ਭੱਟ ਦੀ ਪ੍ਰੈਗਨੈਂਸੀ ਨੂੰ ਲੈ ਕੀ ਕਹਿਣਾ ਚਾਹੁਣਗੇ ਤਾਂ ਦੋਹਾਂ ਨੇ ਰਣਬੀਰ ਕਪੂਰ ਤੇ ਆਲਿਆ ਨੂੰ ਵਧਾਈ ਦਿੱਤੀ। ਇਸ ਦੌਰਾਨ ਜਵਾਬ ਦਿੰਦੇ ਹੋਏ ਵਿੱਕੀ ਜੈਨ ਕਿਹਾ ਕਿ 'ਅਸੀਂ ਵੀ ਕਤਾਰ 'ਚ ਹਾਂ' ਇਸ ਗੱਲ ਨੂੰ ਸੁਣਦੇ ਹੀ ਉਥੇ ਸਭ ਹੱਸ ਪੈਂਦੇ ਹਨ।

Image Source: Instagram

ਹੋਰ ਪੜ੍ਹੋ: ਹਨੀਮੂਨ ਦੀ ਬਜਾਏ ਬੇਬੀਮੂਨ 'ਤੇ ਜਾਣਗੇ ਆਲਿਆ ਤੇ ਰਣਬੀਰ ਕਪੂਰ, ਕਪਲ ਇਥੇ ਬਿਤਾਏਗਾ ਕੁਆਲਟੀ ਟਾਈਮ

ਦੱਸ ਦਈਏ ਕਿ ਵਿੱਕੀ ਜੈਨ ਅਕਸਰ ਹੀ ਅੰਕਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਸਮਾਰਟ ਜੋੜੀ ਦਾ ਟਾਈਟਲ ਜਿੱਤਣ ਮਗਰੋਂ ਆਪਣੇ ਨਵੇਂ ਘਰ ਨੂੰ ਖਰੀਦਣ ਬਾਰੇ ਵਿੱਕੀ ਜੈਨ ਨੇ ਵੱਡਾ ਖੁਲਾਸਾ ਕੀਤਾ ਹੈ। ਵਿੱਕੀ ਨੇ ਕਿਹਾ ਕਿ ਉਨ੍ਹਾਂ ਨੇ ਜਿਥੇ ਘਰ ਲਿਆ ਹੈ ਉਥੇ 35 ਫਲੋਰ ਹਨ, ਪਰ ਉਨ੍ਹਾਂ ਨੇ ਘਰ ਲੈਣ ਲਈ 19ਵਾਂ ਫਲੋਰ ਚੁਣਿਆ, ਕਿਉਂਕਿ ਅੰਕਿਤਾ ਦਾ ਜਨਮਦਿਨ 19 ਦਸੰਬਰ ਨੂੰ ਹੁੰਦਾ ਹੈ। ਵਿੱਕੀ ਨੇ ਕਿਹਾ ਕਿ ਮੈਂ ਇਨ੍ਹਾਂ ਰੋਮੈਂਟਿਕ ਇਨਸਾਨ ਹਾਂ।

 

View this post on Instagram

 

A post shared by Bollywood Bubble (@bollywoodbubble)

You may also like