ਹਨੀਮੂਨ ਦੀ ਬਜਾਏ ਬੇਬੀਮੂਨ 'ਤੇ ਜਾਣਗੇ ਆਲਿਆ ਤੇ ਰਣਬੀਰ ਕਪੂਰ, ਕਪਲ ਇਥੇ ਬਿਤਾਏਗਾ ਕੁਆਲਟੀ ਟਾਈਮ

written by Pushp Raj | July 01, 2022

Alia and Ranbir Kapoor go on babymoon: ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲਿਆ ਭੱਟ ਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਹਲਾਂਕਿ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਜੋੜੀ ਇਨ੍ਹੀਂ ਛੇਤੀ ਗੁੱਡ ਨਿਊਜ਼ ਦਵੇਗੀ। ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਹ ਕਪਲ ਆਪਣੇ ਵਿਆਹ ਤੋਂ ਬਾਅਦ ਆਪੋ ਆਪਣੇ ਪ੍ਰੋਜੈਕਟਸ ਨੂੰ ਪੂਰਾ ਕਰਨ ਵਿੱਚ ਜੁੱਟ ਗਿਆ ਸੀ, ਜਿਸ ਕਾਰਨ ਉਹ ਹਨੀਮੂਨ 'ਤੇ ਨਹੀਂ ਜਾ ਸਕੇ ਪਰ ਹੁਣ ਇਹ ਕਪਲ ਬੇਬੀਮੂਨ ਲਈ ਤਿਆਰੀ ਕਰ ਰਿਹਾ ਹੈ।

Image Source: Instagram

ਵਿਆਹ ਦੇ ਢਾਈ ਮਹੀਨੇ ਬਾਅਦ ਇਸ ਜੋੜੇ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਹੈ। ਜਿਵੇਂ ਹੀ ਇਹ ਖੁਸ਼ਖਬਰੀ ਸਾਹਮਣੇ ਆਈ, ਸੈਲੇਬਸ ਅਤੇ ਫੈਨਜ਼ ਬੇਸ਼ੱਕ ਖੁਸ਼ ਸਨ ਪਰ ਇਸ ਤੋਂ ਵੀ ਵੱਧ ਉਹ ਹੈਰਾਨ ਸਨ ਕਿ ਆਪਣੇ ਕਰੀਅਰ ਦੇ ਪੀਕ ਟਾਈਮ ਵਿੱਚ ਇਸ ਜੋੜੇ ਨੇ ਇੰਨਾ ਵੱਡਾ ਫੈਸਲਾ ਕਿਵੇਂ ਲਿਆ। ਹੁਣ ਇਸ ਜੋੜੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਹੁਣ ਹਨੀਮੂਨ ਦੀ ਬਜਾਏ ਬੇਬੀਮੂਨ 'ਤੇ ਜਾਣ ਦੀ ਤਿਆਰੀ ਕਰ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਆਲਿਆ ਭੱਟ ਫਿਲਹਾਲ ਲੰਡਨ 'ਚ ਆਪਣੇ ਪਹਿਲੇ ਹੌਲੀਵੁੱਡ ਪ੍ਰੋਜੈਕਟ 'ਹਾਰਟ ਆਫ ਸਟੋਨ' ਨੂੰ ਪੂਰਾ ਕਰਨ 'ਚ ਰੁੱਝੀ ਹੋਈ ਹੈ। ਉਹ ਜਲਦੀ ਹੀ ਇਸ ਪ੍ਰੋਜੈਕਟ ਨੂੰ ਪੂਰਾ ਕਰਕੇ ਮੁੰਬਈ ਵਾਪਸ ਆ ਜਾਵੇਗੀ।

Image Source: Instagram

ਤੁਹਾਨੂੰ ਦੱਸ ਦੇਈਏ ਕਿ ਆਲਿਆ ਅਤੇ ਰਣਬੀਰ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਹਨੀਮੂਨ 'ਤੇ ਨਹੀਂ ਜਾ ਸਕੇ। ਕਿਉਂਕਿ ਇਨ੍ਹੀਂ ਦਿਨੀਂ ਰਣਬੀਰ ਕਪੂਰ ਲਵ ਰੰਜਨ ਦੀ ਅਨਟਾਈਟਲ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਅਤੇ ਆਲੀਆ ਵਿਆਹ ਤੋਂ ਬਾਅਦ ਲੰਡਨ ਚਲੀ ਗਈ ਸੀ।

ਮੀਡੀਆ ਰਿਪੋਰਟਸ ਦੇ ਮੁਤਾਬਕ ਆਲਿਆ ਦਾ ਹਾਲੀਵੁੱਡ ਪ੍ਰੋਜੈਕਟ ਜੁਲਾਈ ਦੇ ਅੱਧ 'ਚ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਉਹ ਪਤੀ ਰਣਬੀਰ ਕਪੂਰ ਨਾਲ ਬੇਬੀਮੂਨ 'ਤੇ ਜਾਵੇਗੀ। ਖਬਰਾਂ ਮੁਤਾਬਕ ਇਹ ਜੋੜਾ ਬੇਬੀਮੂਨ ਲਈ ਯੂਰੋਪੀਅਨ ਦੇਸ਼ 'ਚ ਮਸਤੀ ਕਰਨ ਜਾ ਰਿਹਾ ਹੈ।

ਦੱਸ ਦੇਈਏ ਕਿ ਆਲਿਆ ਭੱਟ ਨੇ 27 ਜੂਨ ਨੂੰ ਲੰਡਨ ਤੋਂ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਗਰਭਵਤੀ ਹੋਣ ਦੀ ਖੁਸ਼ਖਬਰੀ ਦਿੱਤੀ ਸੀ। ਇਸ ਖ਼ਬਰ ਤੋਂ ਬਾਅਦ ਫੈਨਜ਼ ਅਤੇ ਸੈਲੇਬਸ ਵਲੋਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ।

Image Source: Instagram

ਹੋਰ ਪੜ੍ਹੋ: ਰਾਜੀਵ ਸੇਨ ਨਾਲ ਤਲਾਕ ਲੈਣ ਦੇ ਮਾਮਲੇ 'ਤੇ ਚਾਰੂ ਅਸੋਪਾ ਨੇ ਤੋੜੀ ਚੁੱਪੀ, ਦੱਸੀ ਤਲਾਕ ਲੈਣ ਦੀ ਅਸਲ ਵਜ੍ਹਾ

ਬੀਤੇ ਦਿਨੀਂ ਆਲਿਆ ਭੱਟ ਦੀ ਸਹਿ-ਅਦਾਕਾਰ ਰਣਵੀਰ ਸਿੰਘ ਨਾਲ ਲੰਡਨ ਤੋਂ ਇਕ ਤਸਵੀਰ ਸਾਹਮਣੇ ਆਈ ਸੀ, ਜਿਸ ਨੂੰ ਕਰਨ ਜੌਹਰ ਨੇ ਸ਼ੇਅਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਅਤੇ ਆਲੀਆ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਰਣਵੀਰ ਅਤੇ ਆਲੀਆ ਮੁੜ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Alia Bhatt 🤍☀️ (@aliaabhatt)

You may also like