
Charu Asopa and Rajiv Sen divorce: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਤੇ ਭਰਜਾਈ ਚਾਰੂ ਅਸੋਪਾ ਵੱਲੋਂ ਤਲਾਕ ਲੈਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਟੀਵੀ ਅਦਾਕਾਰਾ ਚਾਰੂ ਅਸੋਪਾ ਵਿਆਹ ਦੇ ਤਿੰਨ ਸਾਲ ਬਾਅਦ ਪਤੀ ਰਾਜੀਵ ਕੋਲੋਂ ਤਲਾਕ ਲੈਣ ਜਾ ਰਹੀ ਹੈ। ਹੁਣ ਚਾਰੂ ਨੇ ਰਾਜੀਵ ਤੋਂ ਵੱਖ ਹੋਣ ਦੇ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਤਲਾਕ ਲੈਣ ਦਾ ਅਸਲ ਕਾਰਨ ਦੱਸਿਆ ਹੈ।

ਬੀਤੇ ਕਈ ਦਿਨਾਂ ਤੋਂ ਬਾਲੀਵੁੱਡ ਦੀ ਇਸ ਜੋੜੀ ਦੇ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਾਰ ਚਾਰੂ ਅਸੋਪਾ ਨੇ ਆਪਣੇ ਵਿਆਹੁਤਾ ਜ਼ਿੰਦਗੀ ਵਿੱਚ ਆ ਰਹੀ ਦਿੱਕਤਾਂ ਬਾਰੇ ਜਨਤਕ ਤੌਰ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ ਦੱਸਿਆ ਕਿ ਆਖਿਰ ਉਹ ਕਿਉਂ ਰਾਜੀਵ ਤੋਂ ਤਲਾਕ ਲੈਣਾ ਚਾਹੁੰਦੀ ਹੈ। ਦੱਸ ਦਈਏ ਕਿ ਬੀਤੇ ਸਾਲ ਨਵੰਬਰ ਵਿੱਚ ਚਾਰੂ ਤੇ ਰਾਜੀਵ ਨੇ ਆਪਣੇ ਪਹਿਲੇ ਬੱਚੇ, ਯਾਨੀ ਕਿ ਧੀ ਜ਼ਿਆਨਾ ਦਾ ਸਵਾਗਤ ਕੀਤਾ ਸੀ।
ਚਾਰੂ ਕਹਿੰਦੀ ਹੈ ਕਿ ਉਹ ਰਾਜੀਵ ਨੂੰ ਹੋਰ ਮੌਕੇ ਦੇਣ ਤੋਂ ਥੱਕ ਗਈ ਹੈ ਅਤੇ ਦਾਅਵਾ ਕਰਦੀ ਹੈ ਕਿ ਉਸ ਕੋਲ 'ਭਰੋਸੇ ਦੇ ਮੁੱਦੇ' ਹਨ। ਇਹ ਕਹਿੰਦੇ ਹੋਏ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਕੁਝ ਵੀ ਨਹੀਂ ਬਚਿਆ, ਚਾਰੂ ਨੇ ਦੱਸਿਆ ਕਿ ਉਹ ਤਲਾਕ ਲੈਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਚੁੱਕੀ ਹੈ। ਚਾਰੂ ਨੇ ਅੱਗੇ ਕਿਹਾ, "ਮੈਂ ਵੱਖ ਹੋਣਾ ਚਾਹੁੰਦੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਇੱਕ ਜ਼ਹਿਰੀਲੇ ਅਤੇ ਅਪਮਾਨਜਨਕ ਵਾਤਾਵਰਣ ਵਿੱਚ ਵੱਡੀ ਹੋਵੇ। ਮੈਂ ਨਹੀਂ ਚਾਹੁੰਦੀ ਕਿ ਉਹ ਲੋਕਾਂ ਨੂੰ ਇੱਕ-ਦੂਜੇ ਨੂੰ ਗਾਲ੍ਹਾਂ ਕੱਢਦੇ ਹੋਏ ਵੇਖੇ।''

ਚਾਰੂ ਨੇ ਆਪਣੇ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਕਿ ਉਸ ਨੇ ਰਾਜੀਵ ਦਾ ਸਾਥ ਪਾਉਣ ਲਈ ਕਾਫੀ ਕੁਝ ਕੀਤਾ ਹੈ, ਪਰ ਰਾਜੀਵ ਨੇ ਇਸ ਨੂੰ ਨਹੀਂ ਸਮਝਿਆ। ਉਸ ਨੇ ਦੱਸਿਆ ਕਿ ਰਾਜੀਵ ਬੂਰੀ ਨਜ਼ਰ ਦੇ ਡਰ ਕਾਰਨ ਉਸ ਨੂੰ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰਨ ਦਿੰਦਾ।
ਚਾਰੂ ਨੇ ਦੱਸਿਆ ਕਿ ਉਸ ਦੀ ਸਭ ਤੋਂ ਵੱਡੀ ਚਿੰਤਾ ਰਾਜੀਵ ਹੈ, ਜੋ ਕਿ ਕਦੇ ਵੀ ਪਰਿਵਾਰ ਲਈ ਉਪਲਬਧ ਨਹੀਂ ਹੁੰਦਾ, ਲੋੜ ਦੇ ਸਮੇਂ ਪਰਿਵਾਰ ਦਾ ਸਾਥ ਨਹੀਂ ਦਿੰਦਾ। ਰਾਜੀਵ ਨਹੀਂ ਚਾਹੁੰਦਾ ਕਿ ਚਾਰੂ ਵਿਆਹ ਤੋਂ ਬਾਅਦ ਕੰਮ ਕਰੇ। ਇਸ ਤੋਂ ਇਲਾਵਾ ਚਾਰੂ ਨੇ ਰਾਜੀਵ ਵੱਲੋਂ ਉਸ 'ਤੇ ਪਹਿਲਾ ਵਿਆਹ ਲੁਕਾਉਣ ਦੇ ਦੋਸ਼ ਨੂੰ ਗ਼ਲਤ ਦੱਸਿਆ ਹੈ।

ਹੋਰ ਪੜ੍ਹੋ: ਜਵਾਨ ਲੋਕਾਂ ਨੂੰ ਮਾਤ ਪਾਉਂਦੀ ਇਸ 70 ਸਾਲ ਦੀ ਦਾਦੀ ਨੇ ਪੁਲ੍ਹ ਤੋਂ ਗੰਗਾ ਨਦੀ 'ਚ ਮਾਰੀ ਛਾਲ
ਦੂਜੇ ਪਾਸੇ ਰਾਜੀਵ ਨੇ ਚਾਰੂ 'ਤੇ ਆਪਣੇ ਪਹਿਲੇ ਵਿਆਹ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ। ਰਾਜੀਵ ਸੇਨ ਜੋ ਇੱਕ ਮਾਡਲ ਅਤੇ ਇੱਕ ਉਦਯੋਗਪਤੀ ਹੈ, ਆਪਣੀ ਭੈਣ ਸੁਸ਼ਮਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਣ ਲਈ ਤਿਆਰ ਹੈ। ਕਿਉਂਕਿ ਉਹ ਇਸ ਸਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਹ ਜਿਆਦਾਤਰ ਦੁਬਈ ਅਤੇ ਦਿੱਲੀ ਵਿੱਚ ਰਹਿੰਦਾ ਹੈ। ਚਾਰੂ ਅਸੋਪਾ ਨਾਲ ਵਿਆਹ ਕਰਨ ਤੋਂ ਪਹਿਲਾਂ, ਰਾਜੀਵ 'ਤੇ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਨੂੰ ਡੇਟ ਕਰਨ ਦੀ ਅਫਵਾਹ ਸੀ।
View this post on Instagram