ਕੈਨੇਡੀਅਨ ਨਾਗਰਿਕਤਾ 'ਤੇ ਅਕਸ਼ੈ ਕੁਮਾਰ ਨੇ ਕਿਹਾ- ‘ਠੀਕ ਹੈ ਬੁਲਾ ਲਓ ਕੈਨੇਡਾ ਕੁਮਾਰ, ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ’

written by Lajwinder kaur | July 22, 2022

Akshay Kumar addresses ‘Canada Kumar’ tag: ਕਰਨ ਜੌਹਰ ਦਾ ਚਰਚਿਤ ਚੈਟ ਸ਼ੋਅ ਕੌਫੀ ਵਿਦ ਕਰਨ 7 ਸ਼ੁਰੂ ਹੋ ਗਿਆ ਹੈ। ਸ਼ੋਅ ਨੂੰ ਹਾਲ ਵਾਰ ਦੀ ਤਰ੍ਹਾਂ ਇਸ ਵਾਰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੇ ਨਵੇਂ ਐਪੀਸੋਡ ਵਿੱਚ ਇਸ ਵਾਰ ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਅਤੇ ਸਾਊਥ ਦੀ ਸੁਪਰਸਟਾਰ ਸਾਮੰਥਾ ਰੂਥ ਪ੍ਰਭੂ ਨਜ਼ਰ ਆਏ ਸਨ। ਸ਼ੋਅ ਦੇ ਇਸ ਐਪੀਸੋਡ ਵਿੱਚ, ਹੋਸਟ ਕਰਨ ਅਕਸੈ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਅਤੇ ਨਵੇਂ ਕਲਾਕਾਰਾਂ ਨਾਲ ਕੰਮ ਕਰਨ ਬਾਰੇ ਗੱਲ ਕੀਤੀ।

ਹੋਰ ਪੜ੍ਹੋ : ਇਸ ਤਰ੍ਹਾਂ ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਨੂੰ ਮਿਲੀ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਖਬਰ, ਸਾਥੀ ਨੇ ਦਿੱਤੀਆਂ ਸੀ ਮੁਬਾਰਕਾਂ, ਆਡੀਓ ਵਾਇਰਲ

Koffee With Karan 7: Akshay Kumar has the best marriage advice for husbands Image Source: Instagram

ਟ੍ਰੋਲਸ 'ਤੇ ਗੱਲ ਕਰਦੇ ਹੋਏ ਕਰਨ ਜੌਹਰ ਨੇ ਅਕਸੈ ਨੂੰ ਪੁੱਛਿਆ- ਕੀ ਤੁਸੀਂ ਟ੍ਰੋਲ ਹੋ ਰਹੇ ਹੋ? ਉਸ ਨੇ ਕਿਹਾ, ਹਾਂ ਟ੍ਰੋਲਰ ਮੈਨੂੰ ਕੈਨੇਡਾ ਬਾਰੇ ਵੱਧ ਤੋਂ ਵੱਧ ਲਿਖਦੇ ਹਨ ਜਿਸ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। ਕਰਨ ਨੇ ਅੱਗੇ ਕਿਹਾ, ਟ੍ਰੋਲਸ ਤੁਹਾਨੂੰ ਕੈਨੇਡਾ ਕੁਮਾਰ ਵੀ ਕਹਿੰਦੇ ਹਨ। ਇਸ 'ਤੇ ਅਕਸੈ ਨੇ ਜਵਾਬ ਦਿੰਦੇ ਹੋਏ ਕਿਹਾ, ਹਾਂ ਠੀਕ ਹੈ ਮੈਨੂੰ ਕੈਨੇਡਾ ਕੁਮਾਰ ਕਹੋ, ਮੈਨੂੰ ਕੋਈ ਫਰਕ ਨਹੀਂ ਪੈਂਦਾ।

Koffee With Karan 7: Akshay Kumar has the best marriage advice for husbands Image Source: Instagram

ਦਰਅਸਲ, ਅਕਸ਼ੈ ਕੁਮਾਰ ਨੂੰ 2019 'ਚ ਹੋਈਆਂ ਆਮ ਚੋਣਾਂ ਦੌਰਾਨ ਵੋਟ ਨਾ ਪਾਉਣ ਕਾਰਨ ਕਾਫੀ ਟ੍ਰੋਲ ਕੀਤਾ ਗਿਆ ਸੀ। ਉਸ ਸਮੇਂ ਉਸ ਦੀ ਇੱਕ ਪੁਰਾਣੀ ਵੀਡੀਓ ਵੀ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲਸ ਦਾ ਸਾਹਮਣਾ ਕਰਨਾ ਪਿਆ।

Koffee With Karan 7: Akshay Kumar has the best marriage advice for husbands Image Source: Instagram

ਜੇ ਗੱਲ ਕਰੀਏ ਅਕਸੈ ਕੁਮਾਰ ਦੀ ਫਿਲਮ 'ਰਕਸ਼ਾ ਬੰਧਨ' ਦੀ ਤਾਂ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਅਕਸ਼ੈ ਦੇ ਨਾਲ ਭੂਮੀ ਪੇਡਨੇਕਰ ਨਜ਼ਰ ਆਵੇਗੀ ਹੈ। ਦੱਸ ਦਈਏ ਅਕਸ਼ੈ ਕੁਮਾਰ ਦੀਆਂ ਪਿਛਲੀਆਂ ਤਿੰਨ ਫ਼ਿਲਮਾਂ ਫਲਾਪ ਰਹੀਆਂ ਹਨ। ਜਿਸ ਕਰਕੇ ਅਕਸ਼ੈ ਕੁਮਾਰ ਨੂੰ ਰਕਸ਼ਾ ਬੰਧਨ ਤੋਂ ਕਾਫੀ ਉਮੀਦਾਂ ਹਨ।

You may also like