ਫਾਦਰਸ ਡੇਅ ‘ਤੇ ਗਾਇਕ ਸਰਬਜੀਤ ਚੀਮਾ ਨੇ ਪਿਤਾ ਦੀ ਸਿਹਤ ਨੂੰ ਲੈ ਕੇ ਪਾਈ ਭਾਵੁਕ ਪੋਸਟ ਕਿਹਾ –‘ਹਸਪਤਾਲ ‘ਚ ਦਾਖ਼ਲ ਨੇ, ਕਿਰਪਾ ਕਰਕੇ ਉਹਨਾਂ ਦੇ ਸਿਹਤਮੰਦ ਹੋਣ ਲਈ ਅਰਦਾਸ ਕਰੋ’

written by Lajwinder kaur | June 20, 2021

ਅੱਜ ਪੂਰੀ ਦੁਨੀਆ ‘ਚ ਫਾਦਰਸ ਡੇਅ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ । ਜਿਸ ਕਰਕੇ ਹਰ ਕੋਈ ਆਪਣੇ ਅੰਦਾਜ਼ ਦੇ ਨਾਲ ਆਪਣੇ ਪਿਤਾ ਨੂੰ ਵਿਸ਼ ਕਰ ਰਿਹਾ ਹੈ । ਗਾਇਕ ਸਰਬਜੀਤ ਚੀਮਾ ਨੇ ਵੀ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਦੇ ਪਿਤਾ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਨੇ, ਜਿਸ ਕਰਕੇ ਉਹ ਹਸਪਤਾਲ 'ਚ ਦਾਖਲ ਨੇ ।

inside image of sarbjit cheema Image Source: Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ
: ਗਾਇਕ ਬਲਰਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਲਗਾਉਣਗੇ ਆਪਣੀ ਅਦਾਕਾਰੀ ਦਾ ਤੜਕਾ
inside image of sarbjeet cheema Image Source: Instagram
ਉਨ੍ਹਾਂ ਨੇ ਪੋਸਟ 'ਚ ਲਿਖਿਆ ਹੈ- ‘ਰੱਖੀਂ ਤੂੰ ਹੱਥ ਸਿਰ ਤੇ, ਜ਼ਿੰਦਗੀ ਵਾਂਗ ਸਵਰਗਾਂ ਜਾਪੂ ਤੰਦਰੁਸਤੀ ਲੰਮੀਆਂ ਉਮਰਾਂ, ਦੇਵੇ ਬਖਸ਼ ਤੈਨੂੰ ਰੱਬ ਬਾਪੂ 🙏🏻 ਦੋਸਤੋ ਸਾਡੇ ਭਾਪਾ ਜੀ ਹਸਪਤਾਲ ‘ਚ ਦਾਖ਼ਲ ਨੇ ਪਿਛਲੇ 2 ਮਹੀਨਿਆਂ ਤੋਂ। ਕਿਰਪਾ ਕਰਕੇ ਤੁਸੀਂ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਕਰਿਓ 🙏🏻’
punjabi singer sarbjeet cheema Image Source: Instagram
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਸੀਂ ਤੁਹਾਡੇ ਸਭ ਦੇ ਪਿਤਾ ਜੀ ਹੋਰਾਂ ਦੀ ਤੰਦਰੁਸਤੀ ਤੇ ਲੰਮੀਆਂ ਉਮਰਾਂ ਦੀ ਕਾਮਨਾ ਕਰਦੇ ਹਾਂ 🙏🏻 Happy Father’s Day to you all🙏🏻’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਸਰਬਜੀਤ ਚੀਮਾ ਦੇ ਪਿਤਾ ਦੇ ਜਲਦ ਸਿਹਤਮੰਦ ਹੋਣ ਦੇ ਲਈ ਦੁਆਵਾਂ ਕਰ ਰਹੇ ਨੇ। ਦੱਸ ਦਈਏ ਗਾਇਕ ਸਰਬਜੀਤ ਚੀਮਾ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ।

0 Comments
0

You may also like