ਫਲਾਈਟ ‘ਚ ਗਾਇਕ ਜੱਸ ਮਾਣਕ ਨੇ ‘ਲਹਿੰਗਾ’ ਗੀਤ ਗਾ ਕੇ ਯਾਤਰੀਆਂ ਦਾ ਕੀਤਾ ਮਨੋਰੰਜਨ, ਵਾਇਰਲ ਹੋਇਆ ਵੀਡੀਓ

Written by  Lajwinder kaur   |  November 28th 2021 01:10 PM  |  Updated: November 28th 2021 01:13 PM

ਫਲਾਈਟ ‘ਚ ਗਾਇਕ ਜੱਸ ਮਾਣਕ ਨੇ ‘ਲਹਿੰਗਾ’ ਗੀਤ ਗਾ ਕੇ ਯਾਤਰੀਆਂ ਦਾ ਕੀਤਾ ਮਨੋਰੰਜਨ, ਵਾਇਰਲ ਹੋਇਆ ਵੀਡੀਓ

‘ਪਰਾਡਾ’ ਫੇਮ ਸਿੰਗਰ ਜੱਸ ਮਾਣਕ Jass Manak ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ 4000 ਫੁੱਟ ਦੀ ਉਚਾਈ ਤੋਂ ਸਾਹਮਣੇ ਆਇਆ ਹੈ। ਜੀ ਹਾਂ ਉਹ ਫਲਾਈਟ ‘ਚ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸ਼ੈਰੀ ਮਾਨ ਨੇ ਆਪਣੇ ਪਿਆਰ ਦਾ ਕੀਤਾ ਇਜ਼ਹਾਰ, ਪਾਕਿਸਤਾਨ ਤੋਂ ਆਵੇਗੀ ਭਾਬੀ,ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

jass manak viral video

ਵੀਡੀਓ ‘ਚ ਦੇਖ ਸਕਦੇ ਹੋ ਉਹ ਆਪਣਾ ਸੁਪਰ ਹਿੱਟ ਗੀਤ ਲਹਿੰਗਾ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਜਹਾਜ਼ ‘ਚ ਬੈਠੇ ਯਾਤਰੀ ਵੀ ਜੱਸ ਮਾਣਕ ਦੇ ਨਾਲ ਇਸ ਗੀਤ ਨੂੰ ਗੁਣਗੁਣਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਦ੍ਰਿਸ਼ ਮਨਮੋਹਕ ਨਜ਼ਰ ਆ ਰਿਹਾ ਹੈ। ਅਜਿਹੇ ਪਲ ਹਰ ਇੱਕ ਕਲਾਕਾਰ ਦੇ ਲਈ ਬਹੁਤ ਹੀ ਖ਼ਾਸ ਹੁੰਦੇ ਨੇ ਜਦੋਂ ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ।

ਹੋਰ ਪੜ੍ਹੋ: ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

feature image of Satyameva Jayate 2 new song tenu lehenga out in the voice of jass manak

ਇਸ ਵੀਡੀਓ ਨੂੰ ਜੱਸ ਮਾਣਕ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਪੋਸਟ ਕੀਤਾ ਹੈ ਤੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ-‘4000 ft ਉੱਤੇ ਹਵਾ ‘ਚ  24/7 ਇੰਟਰਟੈਨਮੈਂਟ ..ਧੰਨਵਾਦ, ਤੁਹਾਨੂੰ ਸਭ ਨੂੰ ਬਹੁਤ ਪਿਆਰ’ । ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ । ਦੱਸ ਦਈਏ ਜਾਨ ਅਬ੍ਰਾਹਮ ਦੀ ਨਵੀਂ ਫ਼ਿਲਮ ‘ਸਤਯਮੇਵ ਜਯਤੇ-2’ (Satyameva Jayate 2) ‘ਚ ਵੀ ਜੱਸ ਮਾਣਕ ਦੀ ਆਵਾਜ਼ ‘ਤੈਨੂੰ ਲਹਿੰਗਾ’ ਗੀਤ ਸੁਣਨ ਮਿਲਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੱਸ ਮਾਣਕ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਆਉਣ ਵਾਲੇ ਸਮੇਂ 'ਚ ਵੀ ਉਹ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Jass Manak (@ijassmanak)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network