ਆਜ਼ਾਦੀ ਦਿਹਾੜੇ 'ਤੇ ਲਾਲ ਸਿੰਘ ਚੱਢਾ ਫ਼ਿਲਮ ਵੇਖਣ ਵਾਲਿਆਂ ਨੂੰ ਢਾਬਾ ਮਾਲਿਕ ਨੇ ਖੁਆਇਆ ਮੁਫ਼ਤ ਖਾਣਾ

written by Pushp Raj | August 16, 2022

Dhaba served free food: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਫ਼ਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦਾ ਜਿਥੇ ਇੱਕ ਪਾਸੇ ਜਮ ਕੇ ਵਿਰੋਧ ਹੋਇਆ, ਉਥੇ ਹੀ ਦੂਜੇ ਪਾਸੇ ਕੁਝ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਵੀ ਕੀਤਾ ਹੈ। ਆਜ਼ਾਦੀ ਦਿਹਾੜੇ 'ਤੇ ਲਾਲ ਸਿੰਘ ਚੱਢਾ ਫ਼ਿਲਮ ਵੇਖਣ ਵਾਲਿਆਂ ਨੂੰ ਚੰਡੀਗੜ੍ਹ ਦੇ ਇੱਕ ਢਾਬਾ ਮਾਲਿਕ ਨੇ ਮੁਫ਼ਤ ਖਾਣਾ ਖੁਆਇਆ। ।

Image Source: Twitter

ਆਮਿਰ ਖ਼ਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਨੂੰ ਵੇਖਣ ਲਈ ਉਨ੍ਹਾਂ ਦੇ ਫੈਨਜ਼ ਬਹੁਤ ਉਤਸ਼ਾਹਿਤ ਹਨ। ਆਮਿਰ ਖ਼ਾਨ ਦੇ ਕੁਝ ਨੌਜਵਾਨ ਫੈਨਜ਼ ਨੇ ਉਨ੍ਹਾਂ ਦੀ ਫ਼ਿਲਮ ਦਾ ਸਮਰਥਨ ਕਰਦੇ ਹੋਏ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਫ਼ਿਲਮ ਵੇਖਣ ਜਾਣ ਵਾਲਿਆਂ ਲਈ ਖ਼ਾਸ ਪ੍ਰਬੰਧ ਕੀਤਾ।

ਆਮਿਰ ਦੇ ਸਮਰਥਨ ਵਿੱਚ ਆਏ ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਇਸ ਫ਼ਿਲਮ ਨੂੰ ਦੇਖਣ ਲਈ ਲੋਕਾਂ ਵਿੱਚ ਬਹੁਤ ਭਾਰੀ ਉਤਸਾਹ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਵਿਖੇ ਸਥਿਤ ਭੂਰੇ ਦਾ ਢਾਬਾ ਦੇ ਮਾਲਿਕ ਲਖਵਿੰਦਰ ਸਿੰਘ ਨੇ ਕੀਤਾ।

Image Source: Twitter

ਲਖਵਿੰਦਰ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇੱਕ ਟਰੈਕਟਰ ਉੱਤੇ ਬੈਨਰ ਲਗਾਇਆ ਅਤੇ ਇਸ 'ਤੇ ਲਿਖਿਵਾਇਆ ਕਿ ਆਜ਼ਾਦੀ ਦਿਹਾੜੇ 'ਤੇ ਫ਼ਿਲਮ ਲਾਲ ਸਿੰਘ ਚੱਢਾ ਵੇਖਣ ਵਾਲਿਆਂ ਨੂੰ ਮੁਫ਼ਤ ਖਾਣਾ ਖੁਆਇਆ ਜਾਵੇਗਾ।

ਇਸ ਉਪਰਾਲੇ ਸਬੰਧੀ ਸਵਾਲ ਪੁੱਛੇ ਜਾਣ 'ਤੇ ਲਖਵਿੰਦਰ ਸਿੰਘ ਨੇ ਦੱਸਿਆ ਇਸ ਫ਼ਿਲਮ ਨੂੰ ਵੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਖ਼ਾਸਕਰ ਪੇਂਡੂ ਲੋਕਾਂ ਦੇ ਵਿੱਚ। ਇਸ ਫ਼ਿਲਮ ਨੂੰ ਵੇਖਣ ਲਈ ਲੋਕ ਆਪੋ- ਆਪਣੇ ਟਰੈਕਟਰਾਂ ਉਤੇ ਹੀ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਹ ਫ਼ਿਲਮ ਬਹੁਤ ਹੀ ਵਧੀਆ ਹੈ, ਇਹ ਫ਼ਿਲਮ ਹਰ ਇੱਕ ਨੂੰ ਅਤੇ ਖ਼ਾਸ ਕਰਕੇ ਕਰਕੇ ਹਰ ਇੱਕ ਪੰਜਾਬੀ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ।

Image Source: Twitter

ਹੋਰ ਪੜ੍ਹੋ: Laal Singh Chaddha: ਫ਼ਿਲਮ ਮੇਕਰਸ ਨੂੰ ਝਲਣਾ ਪੈ ਸਕਦਾ ਹੈ ਕਰੋੜਾਂ ਦਾ ਨੁਕਸਾਨ, ਫ਼ਿਲਮ ਨੂੰ ਨਹੀਂ ਮਿਲਿਆ ਛੁੱਟੀਆਂ ਦਾ ਫਾਇਦਾ

ਫ਼ਿਲਮ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਦੀ ਇਸ ਫ਼ਿਲਮ ਕਰੀਨਾ ਕਪੂਰ ਖ਼ਾਨ ਦੀ ਲੀਡ ਰੋਲ ਵਿੱਚ ਹੈ। ਫ਼ਿਲਮ 'ਲਾਲ ਸਿੰਘ ਚੱਢਾ' ਹਾਲੀਵੁੱਡ ਫ਼ਿਲਮ 'ਫੋਰੈਸਟ ਗੰਪ' ਦਾ ਹਿੰਦੀ ਰੀਮੇਕ ਹੈ। ਹਾਲੀਵੁੱਡ ਫ਼ਿਲਮ 'ਫੋਰੈਸਟ ਗੰਪ' 'ਚ ਟੌਮ ਹੈਂਕ ਮੁੱਖ ਭੂਮਿਕਾ 'ਚ ਸਨ। ਹੁਣ ਲਾਲ ਸਿੰਘ ਚੱਢਾ ਵਿੱਚ ਆਮਿਰ ਖ਼ਾਨ ਟੌਮ ਹੈਂਕ ਵਾਲਾ ਕਿਰਦਾਰ ਨਿਭਾ ਰਹੇ ਹਨ, ਪਰ ਇਸ ਫ਼ਿਲਮ ਦੇ ਵਿੱਚ ਲਾਲ ਸਿੰਘ ਚੱਢਾ ਨੂੰ ਸਿੱਖ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਹੈ।

You may also like