ਕਰਵਾ ਚੌਥ ਦੇ ਮੌਕੇ ‘ਤੇ ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਸੁਹਾਗਣਾਂ ਨੂੰ ਦਿੱਤੀ ਕਰਵਾ ਚੌਥ ਦੀ ਵਧਾਈ

written by Shaminder | October 13, 2022 06:08pm

ਕਰਵਾ ਚੌਥ (Karva Chauth2022 )ਦਾ ਤਿਉਹਾਰ ਦੇ ਭਰ ‘ਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ ।ਰਾਤ ਨੂੰ ਚੰਨ ਨੂੰ ਵੇਖਣ ਤੋਂ ਬਾਅਦ ਔਰਤਾਂ ਵਰਤ ਖੋਲ੍ਹਣਗੀਆਂ । ਜਿੱਥੇ ਆਮ ਔਰਤਾਂ ਨੇ ਆਪਣੇ ਪਤੀ ਦੇ ਲਈ ਕਰਵਾ ਚੌਥ ਦਾ ਵਰਤ ਰੱਖਿਆ ਹੈ, ਉੱਥੇ ਹੀ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੀਆਂ ਹੀਰੋਇਨਾਂ ਨੇ ਵੀ ਇਸ ਮੌਕੇ ‘ਤੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਅਤੇ ਪਤੀ ਦੀ ਲੰਮੀ ਉਮਰ ਦੇ ਲਈ ਪ੍ਰਾਰਥਨਾ ਕੀਤੀ ।

Nisha Bano Image Source : Instagram

ਹੋਰ ਪੜ੍ਹੋ : ਰਵੀਨਾ ਟੰਡਨ, ਸ਼ਿਲਪਾ ਸ਼ੈੱਟੀ ਨੇ ਕੀਤੀ ਕਰਵਾ ਚੌਥ ਦੀ ਪੂਜਾ, ਵੀਡੀਓ ਹੋ ਰਹੇ ਵਾਇਰਲ

ਪੰਜਾਬੀ ਅਦਾਕਾਰਾ ਨਿਸ਼ਾ ਬਾਨੋ (Nisha Bano)  ਨੇ ਵੀ ਇਸ ਮੌਕੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਸਭ ਨੂੰ ਕਰਵਾ ਚੌਥ ਦੀਆਂ ਵਧਾਈਆਂ ਦਿੱਤੀਆਂ । ਉਨ੍ਹਾਂ ਨੇ ਸਮੀਰ ਮਾਹੀ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਅਦਾਕਾਰਾ ਖੁਦ ਵੀ ਮਾਂਗ ‘ਚ ਸੰਦੂਰ ਅਤੇ ਮੱਥੇ ‘ਤੇ ਬਿੰਦੀ ਸਜਾਈ ਨਜ਼ਰ ਆਈ ।

Nisha Bano Image Source : Instagram

ਹੋਰ ਪੜ੍ਹੋ : ਨਵ-ਜਨਮੀ ਭਤੀਜੀ ਨੂੰ ਮਿਲਣ ਲਈ ਕੈਨੇਡਾ ਪਹੁੁੰਚਿਆ ਪਰਮੀਸ਼ ਵਰਮਾ ਦਾ ਭਰਾ, ਗਾਇਕ ਨੇ ਤਸਵੀਰ ਕੀਤੀ ਸਾਂਝੀ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਨਿਸ਼ਾ ਬਾਨੋ ਨੂੰ ਕਰਵਾ ਚੌਥ ਦੀ ਵਧਾਈ ਦੇ ਰਿਹਾ ਹੈ । ਇਸ ਤੋਂ ਪਹਿਲਾਂ ਬਾਲੀਵੁੱਡ ਹੀਰੋਇਨਾਂ ਦੇ ਵੀ ਕੁਝ ਵੀਡੀਓ ਵਾਇਰਲ ਹੋਏ ਸਨ ।

nisha bano

ਜਿਸ ‘ਚ ਇਹ ਹੀਰੋਇਨਾਂ ਅਨਿਲ ਕਪੂਰ ਦੇ ਘਰ ਕਰਵਾ ਚੌਥ ਦੀ ਪੂਜਾ ਕਰਦੀਆਂ ਹੋਈਆਂ ਨਜ਼ਰ ਆਈਆਂ । ਸੋਸ਼ਲ ਮੀਡੀਆ ‘ਤੇ ਵੀ ਕਰਵਾ ਚੌਥ ਦੇ ਮੌਕੇ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।

You may also like