ਇਸ ਦਿਨ ਫਰਹਾਨ ਅਖਤਰ ਦੀ ਫਿਲਮ 'ਤੂਫਾਨ' ਹੋਵੇਗੀ ਰਿਲੀਜ਼
ਫਰਹਾਨ ਅਖਤਰ ਦੀ ਫਿਲਮ 'ਤੂਫਾਨ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ 'ਤੂਫ਼ਾਨ' 16 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਲੌਕਡਾਊਨ ਕਾਰਨ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੀ ਰਿਲੀਜ਼ਿੰਗ ਪਿਛਲੇ ਸਾਲ ਤੋਂ ਲਟਕ ਰਹੀ ਸੀ।
Pic Courtesy: Instagram
ਹੋਰ ਪੜ੍ਹੋ :
ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BacTHAfu UP ਦੀ ਇੰਟਰੋ ਰਿਲੀਜ਼ ਕੀਤੀ, ਸਿੱਧੂ ਮੂਸੇਵਾਲਾ ਨੂੰ ਦੇਵੇਗੀ ਟੱਕਰ
Pic Courtesy: Instagram
ਮੇਕਰਸ ਨੇ ਅੱਜ ਇਸ ਦੀ ਰਿਲੀਜ਼ਿੰਗ ਦਾ ਖੁਲਾਸਾ ਕਰ ਦਿੱਤਾ ਹੈ। ਇਸ ਫ਼ਿਲਮ ਵਿੱਚ ਅਦਾਕਾਰ ਫਰਹਾਨ ਅਖਤਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਵੱਲੋਂ ਡਾਇਰੈਕਟਡ ਇਹ ਫ਼ਿਲਮ ਸੱਚੀ ਕਹਾਣੀ ਤੇ ਅਧਾਰਿਤ ਹੈ ।ਇਸ ਤੋਂ ਪਹਿਲਾਂ ਉਹਨਾਂ ਨੇ 'ਭਾਗ ਮਿਲਖਾ ਭਾਗ' 'ਚ ਕੰਮ ਕੀਤਾ ਸੀ।
Pic Courtesy: Instagram
ਤਕਰੀਬਨ 3 ਮਹੀਨੇ ਪਹਿਲਾਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਓਦੋ ਤੋਂ ਹੀ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿੱਚ ਫਰਹਾਨ ਅਖਤਰ ਬਦਮਾਸ਼ ਦੇ ਕਿਰਦਾਰ ਵਿੱਚ ਹਨ ਜੋ ਬਾਅਦ ਵਿੱਚ ਬੌਕਸਰ ਬਣਨ ਦੇ ਰਾਹ ਤੇ ਤੁਰਦਾ ਹੈ। ਇਸ ਫਿਲਮ ਵਿੱਚ ਫਰਹਾਨ ਦੇ ਨਾਲ ਪਰੇਸ਼ ਰਾਵਲ ਤੇ ਮ੍ਰਿਣਾਲ ਠਾਕੁਰ ਵੀ ਮੁੱਖ ਭੂਮਿਕਾ ਵਿੱਚ ਹਨ।