
Katrina-Vicky viral video: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਦਸੰਬਰ, 2021 ਵਿੱਚ ਹੋਇਆ ਸੀ ਅਤੇ ਉਦੋਂ ਤੋਂ ਪ੍ਰਸ਼ੰਸਕ ਉਨ੍ਹਾਂ ਦੀ ਹਰ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਇੱਕ ਫ਼ਿਲਮ ਵੀ ਕੀਤੀ ਹੈ ਪਰ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਵੱਧ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਰਹੀ ਹੈ।
ਹੋਰ ਪੜ੍ਹੋ : ‘ਚੱਕਦਾ ਐਕਸਪ੍ਰੈਸ’ ਫ਼ਿਲਮ ਦਾ ਹੋਇਆ ਰੈਪਅੱਪ, ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਮਾਂ ਬਣਨ ਵਾਲੀ ਹੈ ਯਾਨੀ ਕੈਟਰੀਨਾ ਕੈਫ ਗਰਭਵਤੀ ਹੈ। ਹਾਲ ਹੀ 'ਚ ਕ੍ਰਿਸਮਸ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਨੇ ਕੈਟਰੀਨਾ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ ਹੈ। ਹੁਣ, ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਵਿੱਕੀ ਅਤੇ ਕੈਟਰੀਨਾ ਹੁਣ ਆਪਣੇ ਬੇਬੀਮੂਨ ਲਈ ਰਵਾਨਾ ਹੋ ਗਏ ਹਨ। ਆਓ ਜਾਣਦੇ ਹਾਂ ਬੇਬੀਮੂਨ ਦਾ ਮਾਮਲਾ ਕਿਵੇਂ ਸਾਹਮਣੇ ਆਇਆ ਹੈ।

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਅੱਜ ਸਵੇਰੇ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਹੈ। ਵਿੱਕੀ ਜਿੱਥੇ ਕੈਜ਼ੂਅਲ ਵੇਅਰ ਵਿੱਚ ਹੌਟ ਲੱਗ ਰਹੇ ਸਨ, ਉੱਥੇ ਕੈਟਰੀਨਾ ਇੱਕ ਢਿੱਲੇ ਜਿਹੇ ਨਾਈਟ ਸੂਟ ਵਿੱਚ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆਈ। ਪਰ ਕੈਟਰੀਨਾ ਦੀ ਪ੍ਰੈਗਨੈਂਸੀ ਵਾਲੀਆਂ ਖਬਰਾਂ ਅਫਵਾਹਾਂ ਹੀ ਹਨ।

ਦੱਸਿਆ ਜਾ ਰਿਹਾ ਹੈ ਕਿ ਵਿੱਕੀ ਅਤੇ ਕੈਟਰੀਨਾ ਨਵੇਂ ਸਾਲ ਦੇ ਜਸ਼ਨ ਲਈ ਕਿਤੇ ਬਾਹਰ ਜਾ ਰਹੇ ਹਨ। ਜਿੱਥੇ ਦੋਵੇਂ ਇੱਕ ਦੂਜੇ ਦੇ ਨਾਲ ਕੁਆਲਿਟੀ ਟਾਈਮ ਬਿਤਾਉਣਗੇ। ਦੱਸ ਦਈਏ ਹਾਲ ਵਿੱਚ ਦੋਵਾਂ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਵੀ ਸੈਲੀਬ੍ਰੇਟ ਕੀਤੀ ਸੀ। ਦੋਵਾਂ ਨੇ ਇਸ ਖ਼ਾਸ ਮੌਕੇ ਨੂੰ ਕਿਸੇ ਹਿੱਲ-ਸਟੇਸ਼ਨ ਉੱਤੇ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਫੈਨਜ਼ ਦੇ ਨਾਲ ਵੀ ਸ਼ੇਅਰ ਕੀਤੀਆਂ ਸਨ।
ਇਸ ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ ਜਿਵੇਂ ਹੀ ਕੈਟਰੀਨਾ ਮੀਡੀਆ ਤੋਂ ਆਪਣੇ ਬੇਬੀ ਬੰਪ ਨੂੰ ਛੁਪਾਉਣ ਲਈ ਏਅਰਪੋਰਟ ‘ਤੇ ਪਹੁੰਚੀ, ਉਹ ਤੇਜ਼ੀ ਨਾਲ ਅੰਦਰ ਭੱਜੀ ਅਤੇ ਵਿੱਕੀ ਤੋਂ ਪਹਿਲਾਂ ਹੀ ਅਦਾਕਾਰਾ ਨੇ ਐਂਟਰੀ ਗੇਟ ਪਾਰ ਕਰ ਲਿਆ। ਇਸ ਤੋਂ ਬਾਅਦ ਕੈਟਰੀਨਾ ਨੂੰ ਪੁਲਿਸ ਨੇ ਰੋਕ ਦਿੱਤਾ ਕਿਉਂਕਿ ਉਹ ਜਲਦਬਾਜ਼ੀ 'ਚ ਐਂਟਰੀ ਚੈੱਕ ਨਹੀਂ ਕਰਵਾ ਸਕੀ। ਇਸ ਤੋਂ ਬਾਅਦ ਉਹ ਗੇਟ 'ਤੇ ਰੁਕੀ, ਉਸ ਦੀ ਪਛਾਣ ਕੀਤੀ ਅਤੇ ਫਿਰ ਅੰਦਰ ਚਲੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
View this post on Instagram