ਵਿਰਾਟ ਕੋਹਲੀ ਦੇ 71ਵੇਂ ਸੈਂਕੜੇ 'ਤੇ ਪਤੀ ਬਾਰੇ ਅਨੁਸ਼ਕਾ ਸ਼ਰਮਾ ਨੇ ਪਾਈ ਖ਼ਾਸ ਪੋਸਟ, ਕਿਹਾ-‘ਮੈਂ ਹਮੇਸ਼ਾ ਤੁਹਾਡੇ ਨਾਲ ਹਾਂ’

written by Lajwinder kaur | September 09, 2022

Anushka Sharma Wished Virat Kohli On His 71st Century: ਏਸ਼ੀਆ ਕੱਪ 2022 ਦੇ ਸੁਪਰ 4 ਮੈਚ 'ਚ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਸ਼ਾਨਦਾਰ ਖੇਡ ਤੋਂ ਬਾਅਦ ਵਿਰਾਟ ਨੇ ਆਪਣੀ ਪਾਰੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨੂੰ ਸਮਰਪਿਤ ਕਰ ਦਿੱਤੀ।

ਵਿਰਾਟ ਨੇ ਮੈਚ ਤੋਂ ਬਾਅਦ ਵੀ ਅਨੁਸ਼ਕਾ ਦੀ ਕਾਫੀ ਤਾਰੀਫ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਉਸ ਦੇ ਔਖੇ ਸਮੇਂ 'ਚ ਹਮੇਸ਼ਾ ਉਸ ਦੇ ਨਾਲ ਰਹੀ। ਇਸ ਦੇ ਨਾਲ ਹੀ ਅਨੁਸ਼ਕਾ ਨੇ ਵਿਰਾਟ ਲਈ ਇੱਕ ਸਪੈਸ਼ਲ ਨੋਟ ਵੀ ਸਾਂਝਾ ਕੀਤਾ ਹੈ। ਅਨੁਸ਼ਕਾ ਨੇ ਵਿਰਾਟ ਦੀ ਭਾਰਤੀ ਟੀਮ ਦੀ ਜਰਸੀ 'ਚ ਫੋਟੋ ਸ਼ੇਅਰ ਕੀਤੀ ਹੈ। ਅਨੁਸ਼ਕਾ ਨੇ ਵੀ ਫੋਟੋ ਸ਼ੇਅਰ ਕਰਕੇ ਵਿਰਾਟ ਲਈ ਸੰਦੇਸ਼ ਲਿਖਿਆ ਹੈ।

ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਬਹੁਤ ਹੀ ਸਾਦਗੀ ਨਾਲ ਕੀਤੀ ਬੇਬੀ ਸ਼ਾਵਰ ਦੀ ਰਸਮ, ਗੁਲਾਬੀ ਸਾੜ੍ਹੀ 'ਚ ਅਭਿਨੇਤਰੀ ਦੇ ਚਿਹਰੇ 'ਤੇ ਨਜ਼ਰ ਆਈ ਪ੍ਰੈਗਨੈਂਸੀ ਦੀ ਚਮਕ

virat kohli Image Source: Twitter

ਅਦਾਕਾਰਾ ਨੇ ਲਿਖਿਆ, 'ਮੈਂ ਹਰ ਸਮੇਂ ਤੁਹਾਡੇ ਨਾਲ ਹਾਂ।' ਵਿਰਾਟ ਕੋਹਲੀ ਨੇ ਇਸ ਪੋਸਟ 'ਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਵਰੁਣ ਧਵਨ, ਸ਼ਰਧਾ ਕਪੂਰ, ਰਣਵੀਰ ਸਿੰਘ, ਆਥੀਆ ਸ਼ੈੱਟੀ ਅਤੇ ਸੋਨਾਲੀ ਬੇਂਦਰੇ ਨੇ ਪੋਸਟ 'ਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ। ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।

KRK 'stoops to new low', blames Anushka Sharma for Virat Kohli's ‘depression’ in deleted tweet Image Source: Twitter

ਜੇ ਗੱਲ ਕਰੀਏ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਹੁਣ ਫਿਲਮ ਚੱਕਦਾ ਐਕਸਪ੍ਰੈਸ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਝੂਲਨ ਗੋਸਵਾਮੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਅਨੁਸ਼ਕਾ ਆਪਣੇ ਕਰੀਅਰ 'ਚ ਪਹਿਲੀ ਵਾਰ ਕਿਸੇ ਕ੍ਰਿਕੇਟਰ ਦਾ ਕਿਰਦਾਰ ਨਿਭਾ ਰਹੀ ਹੈ ਨਾਲ ਹੀ ਉਹ ਲੰਬੇ ਸਮੇਂ ਬਾਅਦ ਇਸ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਉਹ ਸਾਲ 2018 'ਚ ਫਿਲਮ 'ਜ਼ੀਰੋ' 'ਚ ਨਜ਼ਰ ਆਈ ਸੀ, ਜਿਸ 'ਚ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਵੀ ਮੁੱਖ ਭੂਮਿਕਾਵਾਂ 'ਚ ਸਨ।

inside image of anushka and virat Image Source: Twitter

 

 

View this post on Instagram

 

A post shared by AnushkaSharma1588 (@anushkasharma)

You may also like