ਇੱਕ ਵਾਰ ਫਿਰ ਮੁਸ਼ਕਿਲ ਵਿੱਚ ਘਿਰੀ ਕੰਗਨਾ ਰਣੌਤ, ਗਾਂਧੀ ਨੂੰ ਕਿਹਾ ਸੀ ਸੱਤਾ ਦਾ ਭੁੱਖਾ

Written by  Rupinder Kaler   |  November 17th 2021 06:11 PM  |  Updated: November 17th 2021 06:11 PM

ਇੱਕ ਵਾਰ ਫਿਰ ਮੁਸ਼ਕਿਲ ਵਿੱਚ ਘਿਰੀ ਕੰਗਨਾ ਰਣੌਤ, ਗਾਂਧੀ ਨੂੰ ਕਿਹਾ ਸੀ ਸੱਤਾ ਦਾ ਭੁੱਖਾ

ਕੰਗਨਾ ਰਣੌਤ (kangana ranaut) ਆਪਣੇ ਬਿਆਨ ਕਰਕੇ ਇਕ ਵਾਰ ਫਿਰ ਮੁਸ਼ਕਿਲਾਂ ‘ਚ ਘਿਰ ਗਈ ਹੈ । ਕੰਗਨਾ ਨੇ ਮਹਾਤਮਾ ਗਾਂਧੀ ਤੇ ਇੱਕ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਮਹਾਰਾਸ਼ਟਰ ਕਾਂਗਰਸ ਨੇ ਕਿਹਾ ਕਿ ਇਸ ਮਾਮਲੇ ਵਿਚ ਕੰਗਨਾ 'ਤੇ ਕੇਸ ਦਰਜ ਕਰੇਗੀ । ਕਾਂਗਰਸੀ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਪਾਰਟੀ ਨੇ ਕੰਗਨਾ ਖ਼ਿਲਾਫ਼ ਮੁੰਬਈ ਪੁਲਿਸ ਵਿਚ ਸ਼ਿਕਾਇਤ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੁਰਾਣੀ ਅਖਬਾਰ ਦੀ ਕਤਰ ਸਾਂਝੀ ਕੀਤੀ ਸੀ ਜਿਸ 'ਤੇ ਸਿਰਲੇਖ ਸੀ 'Gandhi, others had agreed to hand over Netaji'

Pic Courtesy: Instagram

ਹੋਰ ਪੜ੍ਹੋ :

ਗੀਤਾ ਬਸਰਾ ਨੇ ਸਾਂਝੀਆਂ ਕੀਤੀਆਂ ਸਹੇਲੀਆਂ ਨਾਲ ਪੁਰਾਣੀਆਂ ਯਾਦਾਂ, ਤਸਵੀਰਾਂ ਹੋ ਰਹੀਆਂ ਵਾਇਰਲ

Pic Courtesy: Instagram

ਇਸ ਨਾਲ ਹੀ ਕੰਗਨਾ (kangana ranaut) ਨੇ ਲਿਖਿਆ ਕਿ ਤੁਸੀਂ ਜਾਂ ਤਾਂ ਗਾਂਧੀ ਦੇ ਫੈਨ ਹੋ ਸਕਦੇ ਹੋ ਜਾਂ ਨੇਤਾ ਜੀ ਦੇ ਸਮਰਥਕ ਹੋ ਸਕਦੇ ਹੋ, ਤੁਸੀਂ ਦੋਵੇਂ ਇਕੱਠੇ ਨਹੀਂ ਹੋ ਸਕਦੇ… ਚੁਣੋ ਤੇ ਫੈਸਲਾ ਕਰੋ। ਇਸ ਅਖਬਾਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਨੇ ਬ੍ਰਿਟਿਸ਼ ਜੱਜ ਨਾਲ ਸਮਝੌਤਾ ਕੀਤਾ ਸੀ ਕਿ ਜੇ ਉਹ ਦੇਸ਼ ਵਿਚ ਆਉਂਦੇ ਹਨ ਤਾਂ ਉਹ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਨੂੰ ਸੌਂਪ ਦੇਣਗੇ ।

Pic Courtesy: Instagram

ਕੰਗਨਾ (kangana ranaut) ਨੇ ਇਹ ਵੀ ਦਾਅਵਾ ਕੀਤਾ ਕਿ ਇਸ ਗੱਲ ਦੇ ਸਬੂਤ ਹਨ ਕਿ ਮਹਾਤਮਾ ਗਾਂਧੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਵੇ। ਕੰਗਨਾ ਨੇ ਲਿਖਿਆ, 'ਇਹ ਉਹ ਲੋਕ ਹਨ, ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਜੇ ਕੋਈ ਤੁਹਾਡੀ ਇਕ ਗੱਲ 'ਤੇ ਥੱਪੜ ਮਾਰਦਾ ਹੈ ਤਾਂ ਦੂਜੀ ਵੀ ਉਸ ਦੇ ਸਾਹਮਣੇ ਕਰ ਦਿਓ, ਇਸ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੇਗੀ। ਇਸ ਤਰ੍ਹਾਂ ਦੀ ਕੋਈ ਆਜ਼ਾਦੀ ਨਹੀਂ ਹੈ, ਇਸ ਤਰ੍ਹਾਂ ਸਿਰਫ ਦਾਨ ਹੀ ਹੋ ਸਕਦਾ ਹੈ। ਸਮਝਦਾਰੀ ਨਾਲ ਆਪਣੇ ਹੀਰੋ ਚੁਣੋ।'

You May Like This
DOWNLOAD APP


© 2023 PTC Punjabi. All Rights Reserved.
Powered by PTC Network