ਗੀਤਾ ਬਸਰਾ ਨੇ ਸਾਂਝੀਆਂ ਕੀਤੀਆਂ ਸਹੇਲੀਆਂ ਨਾਲ ਪੁਰਾਣੀਆਂ ਯਾਦਾਂ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | November 17, 2021

ਗੀਤਾ ਬਸਰਾ (Geeta Basra) ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।ਗੀਤਾ ਬਸਰਾ ਨੇ ਆਪਣੀਆਂ ਪੁਰਾਣੀਆਂ ਯਾਦਾਂ ਚੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗੀਤਾ ਬਸਰਾ ਆਪਣੀਆਂ ਸਹੇਲੀਆਂ (Friends) ਦੇ ਨਾਲ ਨਜ਼ਰ ਆ ਰਹੀ ਹੈ ।

Geeta basra, image From instagram

ਹੋਰ ਪੜ੍ਹੋ : ਕਰਤਾਰਪੁਰ ਕੋਰੀਡੋਰ ਖੁਲਣ ’ਤੇ ਦਰਸ਼ਨ ਔਲਖ ਨੇ ਸਿੱਖ ਭਾਈਚਾਰੇ ਨੂੰ ਦਿੱਤੀ ਵਧਾਈ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਉਹ ਦਿਨ ਜਦੋਂ ਅਸੀਂ ਦੁਨੀਆ ਦੇ ਕਿਸੇ ਰੋਲਰ ਕੌਸਟਰ ‘ਤੇ ਸਵਾਰੀ ਕਰਨ ਦੀ ਹਿੰਮਤ ਕਰ ਸਕਦੇ ਸੀ । ਨੌਜਵਾਨ, ਬੇਪਰਵਾਹ ਅਤੇ ਬਾਕੀ ਤੁਸੀਂ ਜਾਣਦੇ ਹੋ ਕਿਹੜੀਆਂ ਯਾਦਾਂ । ਕਿਰਪਾ ਕਰਕੇ ਦੱਸੋ ਅਸੀਂ ਐਂਬੂਲੇਂਸ ਦੇ ਨਾਲ ਕੀ ਕਰ ਰਹੇ ਸੀ’।

Geeta Basra image From instagram

ਗੀਤਾ ਬਸਰਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਦੱਸ ਦਈਏ ਕਿ ਗੀਤਾ ਬਸਰਾ ਨੇ ਹਰਭਜਨ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ ।

 

View this post on Instagram

 

A post shared by Geeta Basra (@geetabasra)

ਉਨ੍ਹਾਂ ਦੇ ਘਰ ‘ਚ ਹਾਲ ਹੀ ਵਿੱਚ ਇੱਕ ਬੇਟੇ ਦਾ ਜਨਮ ਹੋਇਆ ਹੈ ।ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਇਲਾਵਾ ਦੋਵਾਂ ਦੀ ਇੱਕ ਧੀ ਵੀ ਹੈ ਜੋ ਕਿ ਬੇਟੇ ਤੋਂ ਵੱਡੀ ਹੈ । ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀ ਮੁਲਾਕਾਤ ਟੀਵੀ ਦੇ ਇੱਕ ਸ਼ੋਅ ਦੇ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ‘ਚ ਦੋਸਤੀ ਹੋਈ ਅਤੇ ਦੋਵਾਂ ਦੀ ਦੋਸਤੀ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ ।

 

 

You may also like