ਇਸ ਨੰਨ੍ਹੀ ਬੱਚੀ ਨੇ ਵਧਾਇਆ ਪੰਜਾਬੀਆਂ ਦਾ ਨਾਂਅ, ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਹੋਇਆ ਦਰਜ

written by Lajwinder kaur | June 27, 2021

ਕੁਝ ਨੰਨ੍ਹੇ ਬੱਚੇ ਨਿੱਕੀ ਉਮਰ ਵਿੱਚ ਹੀ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਦਿੰਦੇ ਨੇ। ਜੀ ਹਾਂ ਅਜਿਹੀ ਹੀ ਇੱਕ ਪੰਜਾਬ ਦੀ ਨੰਨ੍ਹੀ ਬੱਚੀ ਨੇ ਜਿਸ ਨੇ ਆਪਣੇ ਮਾਪਿਆਂ ਦੇ ਨਾਂਅ ਨਾਲ ਪੰਜਾਬ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਕੇਵਲ ਇੱਕ ਸਾਲ 9 ਮਹੀਨੇ ਦੀ ਆਰੋਹੀ ਨਾਂਅ ਦੀ ਇਸ ਬੱਚੀ ਨੇ ਨਿੱਕੀ ਉਮਰ ‘ਚ ਹੀ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਨੇ।

aarohi Image Source: facebook
ਹੋਰ ਪੜ੍ਹੋ : ਰੌਂਗਟੇ ਖੜ੍ਹੇ ਕਰਦਾ ‘ਤੁਣਕਾ-ਤੁਣਕਾ’ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਹਰਦੀਪ ਗਰੇਵਾਲ ਨੇ ਆਪਣੀ ਲੁੱਕ ਨਾਲ ਹਰ ਇੱਕ ਨੂੰ ਕੀਤਾ ਹੈਰਾਨ, ਦੇਖੋ ਟੀਜ਼ਰ
aapreciation of aarohi mahajan Image Source: facebook
ਜੀ ਹਾਂ ਭੰਗਾਲਾ ਦੀ ਆਰੋਹੀ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋ ਗਿਆ ਹੈ। ਆਰੋਹੀ ਮਹਾਜਨ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਸੰਸਥਾ ਵਲੋਂ ਇੱਕ ਸਾਲ 7 ਮਹੀਨੇ ਦੀ ਉਮਰ ਵਿੱਚ ਸਬਜੀਆਂ, ਫ਼ਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਅਵਾਜ਼ਾਂ ਕੱਢਣ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ ’ਤੇ ਪ੍ਰਸ਼ੰਸਾ ਪੱਤਰ, ਮੈਡਲ, ਬੈਜ, ਪੈਨ ਅਤੇ ਪ੍ਰਸ਼ੰਸਾ ਪੱਤਰ ਵਾਲਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
cute baby aarohi with parents Image Source: facebook
ਆਰੋਹੀ ਦੀ ਇਸ ਪ੍ਰਾਪਤੀ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਰਿਵਾਰ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਛੋਟੀ ਜਿਹੀ ਉਮਰ ਵਿਚ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਂ ਦਰਜ ਕਰਵਾਉਣਾ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਲੋਗਨ ‘ਵਿਲੱਖਣ ਪ੍ਰਾਪਤੀ ਵਿਲੱਖਣ ਲੋਕ’ ਤਹਿਤ ਆਰੋਹੀ ਨੇ ਛੋਟੀ ਜਿਹੀ ਉਮਰ ਵਿਚ ਨਿਵੇਕਲੀ ਪੇਸ਼ਕਾਰੀ ਨਾਲ ਨਾਮਣਾ ਖੱਟਦਿਆਂ ਆਪਣੇ ਮਾਪਿਆਂ, ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ।
india book of reocrds aarohi Image Source: facebook

0 Comments
0

You may also like