ਗਰਮੀਆਂ ‘ਚ ਬਹੁਤ ਲਾਭਦਾਇਕ ਹੁੰਦਾ ਹੈ ਪਿਆਜ਼ ਵਾਲਾ ਰਾਇਤਾ

written by Shaminder | June 21, 2021

ਗਰਮੀਆਂ ‘ਚ ਪਿਆਜ਼ ਦਾ ਸੇਵਨ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਪਰ ਪਿਆਜ਼ ਦਾ ਰਾਇਤਾ ਉਸ ਵੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ । ਗਰਮੀਆਂ ‘ਚ ਕਿਉਂਕਿ ਸਾਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ।ਇਸ ਲਈ ਕਾਫੀ ਮਾਤਰਾ ‘ਚ ਪਾਣੀ ਸਰੀਰ ਚੋਂ ਨਿਕਲਦਾ ਹੈ । ਜਿਸ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ । curd ਹੋਰ ਪੜ੍ਹੋ : ਕਾਲੀ ਮਿਰਚ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ, ਇਸ ਦੇ ਹੋਰ ਵੀ ਕਈ ਫਾਇਦੇ ਹਨ 

curd  Image From Internet
ਗਰਮੀਆਂ ‘ਚ ਪਿਆਜ਼ ਦਾ ਰਾਇਤਾ ਖਾਣ ਦੇ ਬਹੁਤ ਸਾਰੇ ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਰਾਇਤੇ ਦੇ ਲਾਭ ਬਾਰੇ ਦੱਸਾਂਗੇ । ਦਹੀ ਨੂੰ ਵਿਟਾਮਿਨ ਸੀ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ । ਪਿਆਜ਼ ਤੇ ਦਹੀਂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਾਡੀ ਇਮਿਊਨਿਟੀ ਨੂੰ ਸਹੀ ਰੱਖਣ ‘ਚ ਮਦਦ ਕਰਦੇ ਹਨ ।
Curd Image From Internet
ਗੈਸ ਅਤੇ ਅਪਚ ਦੀ ਸਮੱਸਿਆ ਤੋਂ ਜੇ ਤੁਸੀਂ ਪ੍ਰੇਸ਼ਾਨ ਹੋ ਤਾਂ ਪਿਆਜ਼ ਵਾਲਾ ਰਾਇਤਾ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਸਕਦਾ ਹੈ । ਕਿਉਂਕਿ ਦਹੀਂ ‘ਚ ਫਾਈਬਰ ਵਧੀਆ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਦੇ ਸੇਵਨ ਕਬਜ ਅਤੇ ਗੈਸ ਵਰਗੀ ਸਮੱਸਿਆ ਤੋਂ ਵੀ ਤੁਹਾਨੂੰ ਨਿਜ਼ਾਤ ਮਿਲ ਸਕਦੀ ਹੈ ।  

0 Comments
0

You may also like