ਓਟੀਟੀ ਪਲੈਟਫਾਰਮ ਵਿਖਾ ਸਕਦਾ ਹੈ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਦੀ ਵੀਡੀਓ, 100 ਕਰੋੜ ਦਾ ਮਿਲਿਆ ਆਫਰ

Written by  Shaminder   |  December 07th 2021 05:16 PM  |  Updated: December 07th 2021 05:16 PM

ਓਟੀਟੀ ਪਲੈਟਫਾਰਮ ਵਿਖਾ ਸਕਦਾ ਹੈ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਦੀ ਵੀਡੀਓ, 100 ਕਰੋੜ ਦਾ ਮਿਲਿਆ ਆਫਰ

ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਦੇ ਵਿਆਹ (Wedding) ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਖ਼ਬਰ ਸਾਹਮਣੇ ਆ ਰਹੀ ਹੈ । ਇਸ ਵਿਆਹ ਨੂੰ ਲੈ ਕੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਪ੍ਰਸ਼ੰਸਕ ਵੀ ਐਕਸਾਈਟਡ ਹਨ ਅਤੇ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਏਨੀਂ ਦਿਨੀਂ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਹੈ । ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ ਹਨ ਅਤੇ ਦੋਵਾਂ ਦੇ ਵਿਆਹ ਨੂੰ ਵੇਖਣਾ ਵੀ ਚਾਹੁੰਦੇ ਹਨ । ਪਰ ਦੋਵਾਂ ਨੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਹੋੋਇਆ ਹੈ ਅਤੇ ਵਿਆਹ ‘ਚ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ, ਡਰੋਨ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓਗ੍ਰਾਫੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ।

Vicky Kaushal And Katrina Kaif image From instagram

ਹੋਰ ਪੜ੍ਹੋ : ਈਸ਼ਾ ਦਿਓਲ ਨੇ ਦਿਖਾਈ ਆਪਣੇ ਫਾਰਮ ਹਾਊਸ ਦੀ ਝਲਕ, ਵੀਡੀਓ ਕੀਤਾ ਸਾਂਝਾ

ਪਰ ਹੁਣ ਖ਼ਬਰਾਂ ਇਹ ਵੀ ਸਾਹਮਣੇ ਆ ਰਹੀਆ ਹਨ ਕਿ ਦੋਵਾਂ ਦੇ ਵਿਆਹ ਦੀ ਵਿਸ਼ੇਸ਼ ਵੀਡੀਓ ਲਈ ਓਟੀਟੀ ਪਲੈਟਫਾਰਮ ਨੇ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਲਈ ਸੌ ਕਰੋੜ ਦੀ ਪੇਸ਼ਕਸ਼ ਕੀਤੀ ਹੈ । ਹੁਣ ਵੇਖਣਾ ਇਹ ਹੈ ਕਿ ਵਿੱਕੀ ਅਤੇ ਕੈਟਰੀਨਾ ਆਪਣੇ ਵਿਆਹ ਨੂੰ ਓਟੀਟੀ ਪਲੈਟਫਾਰਮ ‘ਤੇ ਵਿਖਾਉਂਦੇ ਹਨ ਜਾਂ ਨਹੀਂ । ਸਵਾਈ ਮਾਧੋਪੁਰ ਦੀ ਗੱਲ ਕੀਤੀ ਜਾਵੇ ਜਿੱਥੇ ਦੋਵੇਂ ਜਣੇ ਸੱਤ ਫੇਰੇ ਲੈਣਗੇ ।

Katrina Kaif Vicky Kaushal image From instagram

ਦੱਸਿਆ ਜਾਂਦਾ ਹੈ ਕਿ ਇਹ ਪੰਦਰਾਂ ਸੌ ਫੁੱਟ ਦੀ ਉਚਾਈ ‘ਤੇ ਸਥਿਤ ਹੈ । ਰਣਥੰਭੌਰ ਕਿਲੇ ‘ਚ ਸਦੀਆਂ ਪੁਰਾਣਾ ਗਣੇਸ਼ ਮੰਦਰ ਦਾ ਉਹ ਅਸਥਾਨ ਵੀ ਮੌਜੂਦ ਹੈ । ਜਿੱਥੇ ਵਿਆਹ ਤੋਂ ਬਾਅਦ ਦੋਵੇਂ ਜਣੇ ਮੱਥਾ ਟੇਕਣ ਦੇ ਲਈ ਜਾ ਸਕਦੇ ਹਨ ।ਰਣਥੰਭੌਰ ਅਤੇ ਸਵਾਈ ਮਾਧੋਪੁਰ ਦੇ ਸਥਾਨਕ ਲੋਕ ਇਹ ਸਲਾਹ ਦਿੰਦੇ ਹਨ ਕਿ ਵਿਆਹੇ ਜੋੜੇ ਭਗਵਾਨ ਤੋਂ ਆਸ਼ੀਰਵਾਦ ਲੈਣ ਲਈ ਤ੍ਰਿਨੇਤਰ ਗਣੇਸ਼ ਮੰਦਰ ਦੇ ਦਰਸ਼ਨ ਕਰਨ।

 

View this post on Instagram

 

A post shared by Viral Bhayani (@viralbhayani)

ਸਿਕਸ ਸੈਂਸ ਫੋਰਟ ਬਰਵਾਰਾ ਰਿਜ਼ੋਰਟ ਤੋਂ ਲਗਪਗ 32 ਕਿਲੋਮੀਟਰ ਦੀ ਦੂਰੀ 'ਤੇ ਇਸ ਮੰਦਰ ਵਿੱਚ ਨਵੀਂ ਸ਼ੁਰੂਆਤ ਅਤੇ ਨਵ-ਵਿਆਹੇ ਜੋੜਿਆਂ ਲਈ ਵਰਦਾਨ  ਹੈ। ਇਸ ਮੰਦਰ ਦੀ ਪ੍ਰਸਿੱਧੀ ਇੰਨੀ ਹੈ ਕਿ ਹਜ਼ਾਰਾਂ ਲੋਕ ਸ਼ੁਭ ਸ਼ੁਰੂਆਤ ਦੇ ਸੰਕੇਤ ਵਜੋਂ ਆਪਣੇ ਪਹਿਲੇ ਵਿਆਹ ਦਾ ਕਾਰਡ ਭੇਜਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network