ਲੋੜਵੰਦ ਲੋਕਾਂ ਲਈ ਮਸੀਹਾ ਬਣਿਆ ਇਹ ਨੌਜਵਾਨ, ਆਕਸੀਜਨ ਸਿਲੰਡਰ ਪਹੁੰਚਾਉਣ ਲਈ ਵੇਚੀ 22 ਲੱਖ ਦੀ ਆਪਣੀ SUV ਗੱਡੀ

written by Lajwinder kaur | April 23, 2021 02:59pm

ਕੋਰੋਨਾ ਮਾਹਾਮਾਰੀ ਨੇ ਇੰਡੀਆ 'ਚ ਭਿਆਨਕ ਰੂਪ ਲਿਆ ਹੋਇਆ । ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਜਿਸ ਕਰਕੇ ਬਹੁਤ ਸਾਰ ਲੋਕ ਮਰ ਰਹੇ ਨੇ। ਦੇਸ਼ ‘ਚ ਆਕਸੀਜਨ (oxygen) ਦਾ ਪ੍ਰਬੰਧ ਬਹੁਤ ਹੀ ਖ਼ਰਾਬ ਚੱਲ ਰਿਹਾ ਹੈ ਜਿਸ ਕਰਕੇ ਲੋਕ ਆਕਸੀਜਨ ਦੀ ਘਾਟ ਕਰਕੇ ਵੀ ਮਰ ਰਹੇ ਨੇ। ਅਜਿਹੇ ਚ ਇੱਕ ਨੌਜਵਾਨ ਲੋੜਵੰਦ ਲੋਕਾਂ ਦੇ ਲਈ ਅੱਗੇ ਆਇਆ ਹੈ। ਜਿਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ।

death due to covid

ਹੋਰ ਪੜ੍ਹੋ : ਜਗਦੀਪ ਰੰਧਾਵਾ ਨੇ ਭਾਵੁਕ ਹੋ ਕੇ ਸ਼ੇਅਰ ਕੀਤੀ ਇਹ ਤਸਵੀਰ, ਕਿਹਾ- ‘ਬੰਦ ਕਮਰਿਆਂ ‘ਚੋਂ ਲਿਖੇ ਆਡਰ ਲਾਕਡਾਊਨ ਤਾਂ ਲਗਾ ਦਿੰਦੇ ਨੇ ਪਰ ਇਨ੍ਹਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਕਿ...’

shahnawaz oxygen man Image Source: facebook

ਜੀ ਹਾਂ ਇਸ ਨੌਜਵਾਨ ਨੂੰ 'ਆਕਸੀਜਨ ਮੈਨ'(Oxygen Man) ਦੇ ਨਾਂਅ ਨਾਲ ਵੀ ਜਾਣਿਆ ਜਾ ਰਿਹਾ ਹੈ । ਮੁੰਬਈ ਸ਼ਹਿਰ ਨਾਲ ਸਬੰਧ ਰੱਖਣ ਵਾਲਾ ਸ਼ਾਹਨਵਾਜ਼ ਸ਼ੇਖ (Shahnawaz Sheikh) ਲੋੜਵੰਦ ਲੋਕਾਂ ਦੇ ਲਈ ਮਸੀਹਾ ਬਣਿਆ ਹੋਇਆ ਹੈ। ਉਸ ਨੇ ਜ਼ਰੂਰਤਮੰਦਾਂ ਨੂੰ ਆਕਸੀਜਨ ਸਿਲੰਡਰ ਪਹੁੰਚਾਉਣ ਲਈ ਆਪਣੀ 22 ਲੱਖ ਦੀ SUV ਗੱਡੀ ਵੇਚ ਦਿੱਤੀ ਹੈ। ਉਹ ਇਕ ਫੋਨ ਕਾਲ 'ਤੇ ਮਰੀਜ਼ਾਂ ਨੂੰ ਆਕਸੀਜਨ ਪਹੁੰਚਾ ਰਿਹਾ ਹੈ । ਉਸ ਨੇ ਆਪਣੀ ਟੀਮ ਦੇ ਨਾਲ ਮਿਲਕੇ ਇੱਕ ‘ਕੰਟਰੋਲ ਰੂਮ’ ਵੀ ਬਣਾਇਆ ਹੈ ਤਾਂ ਜੋ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਨੂੰ ਆਕਸੀਜਨ ਪ੍ਰਾਪਤ ਕਰਨ ਵਿਚ ਦਿੱਕਤ ਨਾ ਆਵੇ।

inside image of Shahnawaz Sheikh i Image Source: facebook

ਲੋਕਾਂ ਦੀ ਮਦਦ ਲਈ ਉਸਨੇ ਕੁਝ ਦਿਨ ਪਹਿਲਾਂ ਆਪਣੀ ਲਗਜਰੀ ਕਾਰ ਨੂੰ 22 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਆਪਣੀ Ford Endeavour ਕਾਰ ਵੇਚਣ ਤੋਂ ਬਾਅਦ ਉਸਨੂੰ ਪ੍ਰਾਪਤ ਹੋਏ ਪੈਸਿਆਂ ਦੇ ਨਾਲ ਸ਼ਹਿਨਵਾਜ ਨੇ ਲੋੜਵੰਦਾਂ ਲਈ 160 ਆਕਸੀਜਨ ਸਿਲੰਡਰ ਖਰੀਦੇ ਨੇ ।

iside image of oxygen crisis Image Source: google

ਦੱਸ ਦਈਏ ਸ਼ਾਹਨਵਾਜ਼ ਪਿਛਲੇ ਸਾਲ ਵੀ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਖੂਬ ਸੇਵਾ ਕੀਤੀ ਹੈ। ਜਿਸ ਕਰਕੇ ਲੋਕਾਂ ਦੀ ਮਦਦ ਕਰਦਿਆਂ ਉਸ ਦਾ ਪੈਸਾ ਖ਼ਤਮ ਹੋ ਗਿਆ । ਜਿਸ ਤੋਂ ਬਾਅਦ ਉਸਨੇ ਆਪਣੀ ਐਸਯੂਵੀ ਕਾਰ ਵੇਚਣ ਦਾ ਫੈਸਲਾ ਕੀਤਾ। ਕੇਂਦਰ ਸਰਕਾਰ ਨੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਸੀ, ਪਰ ਉਹ ਬੰਦ ਕਮਰਿਆਂ ‘ਚ ਬੈਠ ਕੇ ਬਸ ਸਖਤ ਫੈਸਲਿਆਂ ਨੂੰ ਲਾਗੂ ਕਰਨ ‘ਚ ਲੱਗੀ ਹੋਈ ਹੈ । ਪਰ ਉੱਧਰ ਲੋਕਾਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸੋਨੂੰ ਸੂਦ ਤੇ ਸ਼ਾਹਨਵਾਜ਼ ਵਰਗੇ ਕਈ ਲੋਕ ਇਸ ਫਰਜ਼ ਨੂੰ ਪੂਰਾ ਕਰ ਰਹੇ ਨੇ।

 

You may also like