ਫ਼ਿਲਮ 'ਓਏ ਮੱਖਣਾ'ਦਾ ਦੂਜਾ ਗੀਤ `ਚੰਨ ਸਿਤਾਰੇ` ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਤਾਨੀਆ ਤੇ ਐਮੀ ਵਿਰਕ ਦੀ ਕੈਮਿਸਟਰੀ

written by Pushp Raj | October 22, 2022 11:18am

'Oye Makhnana' second song 'Chan Sitare': ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਚੰਨ ਮੱਖਣਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ 'ਚ ਐਮੀ ਵਿਰਕ ਦੇ ਨਾਲ ਪੰਜਾਬੀ ਅਦਾਕਾਰਾ ਤਾਨੀਆ ਵੀ ਲੀਡ ਰੋਲ 'ਚ ਨਜ਼ਰ ਆਵੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦਾ ਦੂਜਾ ਗੀਤ 'ਚੰਨ ਸਿਤਾਰੇ' ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

image from instagram

ਫ਼ਿਲਮ 'ਓਏ ਮੱਖਣਾ' ਦਾ ਦੂਜਾ ਗੀਤ 'ਚੰਨ ਸਿਤਾਰੇ' ਬਾਰੇ ਗੱਲ ਕਰੀਏ ਤਾਂ ਇਹ ਇੱਕ ਰੋਮੈਂਟਿਕ ਗੀਤ ਹੈ। ਇਸ ਗੀਤ ਨੂੰ ਖ਼ੁਦ ਐਮੀ ਵਿਰਕ ਨੇ ਆਪਣੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਹਰਮਨਜੀਤ ਸਿੰਘ ਨੇ ਲਿਖਿਆ ਹੈ ਅਤੇ ਅਵੀ ਸਰਾ ਨੇ ਕੰਪੋਜ਼ ਕੀਤਾ ਹੈ। ਰੋਮਾਂਟਿਕ ਡਰੀਮ ਸੀਕਵੈਂਸ ਗੀਤ 'ਓਏ ਮੱਖਣਾ' 'ਚ ਮੁੱਖ ਕਲਾਕਾਰ ਐਮੀ ਵਿਰਕ ਅਤੇ ਤਾਨਿਆ ਨੂੰ ਪੇਸ਼ ਕੀਤਾ ਗਿਆ ਹੈ।

ਅਦਾਕਾਰਾ ਤਾਨਿਆ ਦਾ ਕਹਿਣਾ ਹੈ, 'ਫ਼ਿਲਮ 'ਸੁਫ਼ਨਾ' ਤੋਂ ਬਾਅਦ ਐਮੀ ਅਤੇ ਮੈਂ ਫ਼ਿਲਮਾਂ ਦੇ ਬਹੁਤ ਸਾਰੇ ਰੋਮਾਂਟਿਕ ਗੀਤਾਂ 'ਚ ਦਿਖਾਈ ਦਿੱਤੇ ਹਾਂ ਅਤੇ ਉਹ ਗੀਤ ਲੋਕਾਂ ਦੇ ਪਸੰਦੀਦਾ ਬਣ ਗਏ ਹਨ। 'ਚੰਨ ਸਿਤਾਰੇ' ਸਾਡਾ ਗਲੈਮ ਵਰਜ਼ਨ ਹੈ ਅਤੇ ਮੈਨੂੰ ਯਕੀਨ ਹੈ ਕਿ ਲੋਕ ਆਪਣੀ ਮਨਪਸੰਦ ਸੂਚੀ 'ਚ ਇਸ ਗੀਤ ਨੂੰ ਵੀ ਸ਼ਾਮਲ ਕਰਨਗੇ। ਅਦਾਕਾਰੀ ਅਤੇ ਗਾਇਕੀ ਦੇ ਨਾਲ-ਨਾਲ ਚਲਦੇ ਹਨ, ਇਸ ਲਈ ਮੈਨੂੰ ਉਮੀਦ ਹੈ ਕਿ ਇਸ ਗੀਤ 'ਚ ਸਾਡੀ ਕੈਮਿਸਟਰੀ ਤੁਹਾਡੇ ਮੂਡ ਨੂੰ ਰੌਸ਼ਨ ਕਰੇਗੀ।"

image from Youtube

ਅਦਾਕਾਰਾ ਤਾਨਿਆ ਦਾ ਕਹਿਣਾ ਹੈ, 'ਫ਼ਿਲਮ 'ਸੁਫ਼ਨਾ' ਤੋਂ ਬਾਅਦ ਉਨ੍ਹਾਂ ਨੇ ਐਮੀ ਵਿਰਕ ਨਾਲ ਕਈ ਰੋਮੈਂਟਿਕ ਗੀਤਾਂ ਵਿੱਚ ਕੰਮ ਕੀਤਾ ਹੈ। ਦਰਸ਼ਕਾਂ ਵੱਲੋਂ ਦੋਹਾਂ ਦੇ ਗੀਤਾਂ ਨੂੰ ਬਹੁਤ ਪਿਆਰ ਵੀ ਮਿਲਿਆ ਹੈ। ਗੀਤ 'ਚੰਨ ਸਿਤਾਰੇ' ਸਾਡਾ ਗਲੈਮਰਸ ਵਰਜਨ ਹੈ ਤੇ ਮੈਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆਵੇਗਾ ਤੇ ਉਹ ਇਸ ਨੂੰ ਆਪਣੀ ਪਲੇਅ ਲਿਸਟ ਵਿੱਚ ਸ਼ਾਮਿਲ ਕਰਨਗੇ।

ਅਦਕਾਰ-ਗਾਇਕ, ਐਮੀ ਵਿਰਕ ਦਾ ਕਹਿਣਾ ਹੈ, ''ਅਵੀ ਸਰਾ ਨੇ ਹਾਲ ਹੀ ਦੇ ਸਮੇਂ 'ਚ ਸਭ ਤੋਂ ਵੱਧ ਚੰਗੇ ਕਾਨਸੈਪਟ 'ਤੇ ਪੰਜਾਬੀ ਗੀਤਾਂ 'ਚੋਂ ਇੱਕ ਦੀ ਰਚਨਾ ਕੀਤੀ ਹੈ। ਇੱਕ ਗਾਇਕ ਦੇ ਰੂਪ 'ਚ ਰਚਨਾ ਅਤੇ ਬੋਲ ਤੁਹਾਨੂੰ ਪ੍ਰਭਾਵਿਤ ਕਰਦੇ ਹਨ, ਇੱਕ ਅਜਿਹਾ ਗੀਤ ਜੋ ਤੁਹਾਨੂੰ ਗੀਤ ਗਾਉਣ ਦੇ ਅਨੁਭਵ 'ਚ ਲੈ ਜਾਂਦੇ ਹਨ। ਮੈਨੂੰ ਉਮੀਦ ਹੈ ਕਿ ਜਦੋਂ ਉਹ ਚੰਨ ਸਿਤਾਰੇ ਸੁਣਨਗੇ ਤਾਂ ਸਰੋਤੇ ਉਸ ਅਨੁਭਵ ਨੂੰ ਮਹਿਸੂਸ ਕਰਨਗੇ।''

image from instagram

ਹੋਰ ਪੜ੍ਹੋ: ਸਲਮਾਨ ਖ਼ਾਨ ਨੂੰ ਹੋਇਆ ਡੇਂਗੂ, ਇਸ ਹਫ਼ਤੇ ਗੇ ਕਰਨ ਜੌਹਰ ਕਰਨਗੇ ਬਿੱਗ ਬੌਸ 16 ਹੋਸਟ

ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਨੇ ਇਸ ਤੋਂ ਪਹਿਲਾਂ ਪਾਰਟੀ ਗੀਤ ‘ਚੜ ਗਈ ਚੜ੍ਹ ਗਈ’ਰਿਲੀਜ਼ ਕੀਤਾ ਸੀ, ਜਿਸ ਨੂੰ 10 ਦਿਨਾਂ ਤੋਂ ਵੀ ਘੱਟ ਸਮੇਂ 'ਚ 80 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। 'ਚੰਨ ਸਿਤਾਰੇ' ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਅਤੇ ਸਾਰੀਆਂ ਸਟ੍ਰੀਮਿੰਗ ਐਪਾਂ 'ਤੇ ਉਪਲਬਧ ਹੈ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਰੋਮਾਂਟਿਕ ਕਾਮੇਡੀ, 'ਓਏ ਮੱਖਣਾ' 4 ਨਵੰਬਰ 2022 ਨੂੰ ਵਿਸ਼ਵ ਪੱਧਰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ ਤੇ ਲੋਕ ਐਮੀ ਵਿਰਕ ਅਤੇ ਤਾਨੀਆ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕਰ ਰਹੇ ਹਨ।

You may also like