ਸਲਮਾਨ ਖ਼ਾਨ ਨੂੰ ਹੋਇਆ ਡੇਂਗੂ, ਇਸ ਹਫ਼ਤੇ ਕਰਨ ਜੌਹਰ ਕਰਨਗੇ ਬਿੱਗ ਬੌਸ 16 ਹੋਸਟ

written by Pushp Raj | October 22, 2022 10:27am

Bigg Boss 16 : ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿਗ ਬੌਸ ਇਸ ਸੀਜਨ ਵਿੱਚ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਬਿਗ ਬੌਸ 16 ਦੀ ਖ਼ਾਸ ਗੱਲ ਹੈ ਕਿ ਇਸ ਵਾਰ ਵੀਕੈਂਡ ਦਾ ਵਾਰ ਸ਼ਨੀਵਾਰ ਅਤੇ ਐਤਵਾਰ ਦੀ ਬਜਾਏ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਹੁਣ ਬਿੱਗ ਬੌਸ ਦੇ ਹੋਸਟ ਸਲਮਾਨ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਨੂੰ ਡੇਂਗੂ ਹੋ ਗਿਆ ਹੈ।

image source: instagram

ਇਸ ਸ਼ੋਅ ਬਾਰੇ ਗੱਲ ਕੀਤੀ ਜਾਵੇ ਤਾਂ ਜਿਸ ਦਿਨ ਸਲਮਾਨ ਖ਼ਾਨ ਇਸ ਸ਼ੋਅ ਵਿੱਚ ਆਉਂਦੇ ਹਨ, ਉਸ ਦਿਨ ਦੀ ਟੀਆਰਪੀ ਬਾਕੀ ਦਿਨਾਂ ਨਾਲੋਂ ਵੱਧ ਹੁੰਦੀ ਹੈ ਪਰ ਇਸ ਹਫ਼ਤੇ ਪ੍ਰਸ਼ੰਸਕਾਂ ਲਈ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖ਼ਾਨ ਨੂੰ ਡੇਂਗੂ ਹੋ ਗਿਆ ਹੈ, ਜਿਸ ਕਾਰਨ ਕਰਨ ਜੌਹਰ ਇਸ ਹਫ਼ਤੇ ਸ਼ੋਅ ਨੂੰ ਹੋਸਟ ਕਰਨਗੇ।

image source: instagram

ਹਾਲ ਹੀ 'ਚ ਖੁਲਾਸਾ ਹੋਇਆ ਸੀ ਕਿ ਸਲਮਾਨ ਖ਼ਾਨ ਇਸ ਹਫ਼ਤੇ ਨਜ਼ਰ ਨਹੀਂ ਆਉਣਗੇ। ਉਨ੍ਹਾਂ ਦੀ ਥਾਂ ਕਰਨ ਜੌਹਰ ਲੈ ਸਕਦੇ ਹਨ। ਹੁਣ ਮੀਡੀਆ ਰਿਪੋਰਟ ਮੁਤਾਬਕ ਸਲਮਾਨ ਖਾਨ ਨੂੰ ਡੇਂਗੂ ਹੋ ਗਿਆ ਹੈ। ਉਹ ਆਉਣ ਵਾਲੇ ਐਪੀਸੋਡਾਂ 'ਚ ਨਜ਼ਰ ਨਹੀਂ ਆ ਸਕਣਗੇ । ਅਭਿਨੇਤਾ ਦੇ ਠੀਕ ਹੋਣ ਤੱਕ ਕਰਨ ਜੌਹਰ ਇਸ ਸ਼ੋਅ ਨੂੰ ਹੋਸਟ ਕਰਨਗੇ। ਹਾਲਾਂਕਿ ਅਜੇ ਤੱਕ ਸਲਮਾਨ ਖ਼ਾਨ ਜਾਂ ਨਿਰਮਾਤਾਵਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

image source: instagram

ਹੋਰ ਪੜ੍ਹੋ: ਜਿੰਮ 'ਚ ਵਰਕਾਊਟ ਕਰਦੇ ਨਜ਼ਰ ਆਏ ਪਰਮੀਸ਼ ਵਰਮਾ, ਤਸਵੀਰ ਸ਼ੇਅਰ ਕਰ ਆਖੀ ਇਹ ਗੱਲ

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਜੌਹਰ ਬਿੱਗ ਬੌਸ ਓਟੀਟੀ ਨੂੰ ਹੋਸਟ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਸ਼ੋਅ ਕੌਫੀ ਵਿਦ ਕਰਨ ਹਿੱਟ ਰਿਹਾ ਹੈ। ਨਿਰਮਾਤਾਵਾਂ ਨੇ ਸਲਮਾਨ ਦੇ ਬਦਲੇ ਕਰਨ ਜੌਹਰ ਨੂੰ ਸ਼ਾਮਿਲ ਕੀਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਜਿਸ ਤਰ੍ਹਾਂ ਟੀਵੀ ਸਕ੍ਰੀਨ 'ਤੇ ਦਰਸ਼ਕਾਂ ਨੂੰ ਜੋੜੀ ਰੱਖਣ 'ਚ ਕਾਮਯਾਬ ਹੁੰਦੇ ਹਨ, ਕਿ ਉਸੇ ਤਰ੍ਹਾਂ ਕਰਨ ਜੌਹਰ ਵੀ ਅਜਿਹਾ ਕਰਨ ਵਿੱਚ ਕਾਮਯਾਬ ਹੋ ਸਕਣਗੇ ਜਾਂ ਨਹੀਂ।

 

You may also like