'Tu Hi Ik Tu’ ਗੀਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਜੋਤੀ ਨੂਰਾਂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | September 19, 2021

ਮਨੁੱਖਤਾ ਦੀ ਸੇਵਾ ਲਈ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ Padma Shri "Vikram Sahney" ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਨੇ। ਉਨ੍ਹਾਂ ਨੇ ਕੋਰੋਨਾ ਕਾਲ ‘ਚ ਕੋਰੋਨਾ ਵਾਰੀਅਰ ਬਣ ਕੇ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ ਹੈ। ਇਸ ਵਾਰ ਮਾਨਵਤਾ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਨਵੇਂ ਗੀਤ ‘Tu Hi Ik Tu’ । ਜਿਸ ਚ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਗਾਇਕਾ ਜੋਤੀ ਨੂਰਾਂ Jyoti Nooran  ਪਰਮਾਤਮਾ ਦੇ ਰੰਗਾਂ ਦਾ ਗੁਣਗਾਣ ਕਰਦੇ ਹੋਏ ਨਜ਼ਰ ਆ ਰਹੇ ਨੇ।

inside image of vikarm sahney image source-youtube

ਹੋਰ ਪੜ੍ਹੋ : ਐਸ਼ਵਰਿਆ ਰਾਏ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ, ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਆਈ ਨਜ਼ਰ, ਦੇਖੋ ਵੀਡੀਓ

ਇਸ ਗੀਤ ਦੇ ਬੋਲ Babv Singh Maan ਨੇ ਲਿਖੇ ਨੇ ਤੇ ਨਾਮੀ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਚਾਰ ਚੰਨ ਲਗਾਏ ਨੇ। V PUNJABI RECORDS ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ।

inside image of new song tu hi ik tu image source-youtube

ਹੋਰ ਪੜ੍ਹੋ :ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

ਦੱਸ ਦਈਏ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਉਹ ਸਮੇਂ-ਸਮੇਂ ਤੇ ਆਪਣੀ ਆਵਾਜ਼ ਚ ਗੀਤ ਰਿਲੀਜ਼ ਕਰਦੇ ਰਹਿੰਦੇ ਨੇ।  ਇਸ ਤੋਂ ਇਲਾਵਾ ਉਹ ਹਰ ਸਮੇਂ ਮਾਨਵਤਾ ਦੀ ਸੇਵਾ ਲਈ ਹਾਜ਼ਿਰ ਰਹਿੰਦੇ ਨੇ।

 

0 Comments
0

You may also like