
ਸਜਲ ਅਲੀ ਸਣੇ 2 ਪਾਕਿਸਤਾਨੀ ਅਭਿਨੇਤਰੀਆਂ ( Pakistan actress) ਨੇ ਸਾਬਕਾ ਫੌਜੀ ਅਧਿਕਾਰੀਆਂ ਦੇ ਹਨੀਟ੍ਰੈੁਪਿੰਗ ਦੇ ਦਾਅਵੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ । (Honeytrapping)ਪਾਕਿਸਤਾਨੀ ਅਦਾਕਾਰਾ ਸਜਲ ਅਲੀ (Sajal Aly) ਇੱਕ ਮਸ਼ਹੂਰ ਨਾਮ ਹੈ। ਪਾਕਿਸਤਾਨੀ ਪ੍ਰੋਜੈਕਟਾਂ 'ਤੇ ਕੰਮ ਕਰਨ ਤੋਂ ਇਲਾਵਾ ਉਹ ਬਾਲੀਵੁੱਡ 'ਚ ਵੀ ਕੰਮ ਕਰ ਚੁੱਕੀ ਹੈ।

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਖ਼ਾਸ ਅੰਦਾਜ਼ ‘ਚ ਮਨਾਇਆ ਆਪਣੀ ਮਾਂ ਦਾ ਜਨਮਦਿਨ, ਮਾਂ ਦੇ ਨਾਲ ਡਾਂਸ ਕਰਦੀ ਆਈ ਨਜ਼ਰ
ਉਹ ਮਰਹੂਮ ਅਦਾਕਾਰਾ ਸ਼੍ਰੀਦੇਵੀ ਨਾਲ ਨਜ਼ਰ ਆਈ ਸੀ। ਉਹ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ। ਪਰ ਇਸ ਵਾਰ ਉਹ ਸਾਬਕਾ ਫੌਜੀ ਅਧਿਕਾਰੀ ਆਦਿਲ ਰਾਜਾ ‘ਤੇ ਵਰ੍ਹ ਰਹੀ ਹੈ। ਆਦਿਲ ਰਾਜਾ ਯੂ-ਟਿਊਬਰ ਹੈ ਜੋ ਸੇਵਾ ਮੁਕਤੀ ਤੋਂ ਬਾਅਦ ‘ਸੋਲਜਰ ਸਪੀਕ’ ਦੇ ਨਾਂ ਹੇਠ ਆਪਣਾ ਚੈਨਲ ਚਲਾਉਂਦਾ ਹੈ।
ਹੋਰ ਪੜ੍ਹੋ : ਕਰਮਜੀਤ ਅਨਮੋਲ ਦਾ ਅੱਜ ਹੈ ਜਨਮਦਿਨ, ਜਨਮਦਿਨ ‘ਤੇ ਜਾਣੋ ਕਿਵੇਂ ਸੰਘਰਸ਼ ਕਰਕੇ ਬਣੇ ਪੰਜਾਬੀ ਇੰਡਸਟਰੀ ਦੇ ਸਟਾਰ
ਦਰਅਸਲ ਆਦਿਲ ਰਾਜਾ ਨੇ ਕੁਝ ਦਿਨ ਪਹਿਲਾਂ ਆਪਣੇ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਦਾਅਵਾ ਕੀਤਾ ਸੀ ਕਿ ਕੁਝ ਪਾਕਿਸਤਾਨੀ ਅਭਿਨੇਤਰੀਆਂ ਅਤੇ ਮਾਡਲਾਂ ਸਿਆਸਤਦਾਨਾਂ ਨੂੰ ਫਸਾਉਣ ਲਈ ਜਨਰਲ ਬਾਜਵਾ ਅਤੇ ਆਈਐੱਸਆਈ ਦੇ ਸਾਬਕਾ ਮੁਖੀ ਫੈਜ਼ ਹਮੀਦ ਨਾਲ ਕੰਮ ਕਰ ਰਹੀਆਂ ਹਨ। ਉਸ ਨੇ ਅਭਿਨੇਤਰੀਆਂ ਦੇ ਪੂਰੇ ਨਾਂ ਸਾਂਝੇ ਨਹੀਂ ਕੀਤੇ ਪਰ ਉਨ੍ਹਾਂ ਦੇ ਨਾਂ ਦੇ ਪਹਿਲੇ ਅੱਖਰਾਂ ਦਾ ਖੁਲਾਸਾ ਕੀਤਾ।
ਜਿਉਂ ਹੀ ਸਾਬਕਾ ਫੌਜੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਅਭਿਨੇਤਰੀਆਂ ਦੇ ਨਾਮਾਂ ਵਾਲੇ ਅੱਖਰ ਸਾਂਝੇ ਕੀਤੇ ਤਾਂ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ।ਲੋਕ ਮੇਹਵਿਸ਼ ਹਯਾਤ, ਮਾਹਿਰਾ ਖਾਨ, ਕੁਬਰਾ ਖਾਨ ਅਤੇ ਸਜਲ ਅਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨਜ਼ਰ ਆਏ। ਅਭਿਨੇਤਰੀਆਂ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਰਾਜਾ 'ਤੇ 'ਉਨ੍ਹਾਂ ਬਾਰੇ ਜਾਅਲੀ ਖ਼ਬਰਾਂ ਫੈਲਾਉਣ' ਲਈ ਆਲੋਚਨਾ ਕੀਤੀ।