ਪਾਕਿਸਤਾਨੀ ਕਲਾਕਾਰਾਂ ਦੀਆਂ ਅੱਖਾਂ ਵੀ ਹੋਈਆਂ ਨਮ, ਇਰਫਾਨ ਖ਼ਾਨ ਤੇ ਰਿਸ਼ੀ ਕਪੂਰ ਲਈ ਪਾਈਆਂ ਭਾਵੁਕ ਪੋਸਟਾਂ

Written by  Lajwinder kaur   |  May 01st 2020 11:27 AM  |  Updated: May 01st 2020 11:39 AM

ਪਾਕਿਸਤਾਨੀ ਕਲਾਕਾਰਾਂ ਦੀਆਂ ਅੱਖਾਂ ਵੀ ਹੋਈਆਂ ਨਮ, ਇਰਫਾਨ ਖ਼ਾਨ ਤੇ ਰਿਸ਼ੀ ਕਪੂਰ ਲਈ ਪਾਈਆਂ ਭਾਵੁਕ ਪੋਸਟਾਂ

ਬੀਤੇ ਦੋ ਦਿਨ ਬਾਲੀਵੁੱਡ ਇੰਡਸਟਰੀ ਲਈ ਬਹੁਤ ਹੀ ਦੁੱਖਦਾਇਕ ਰਹੇ । ਬਾਲੀਵੁੱਡ ਨੇ ਆਪਣੇ ਦੋ ਬਿਹਤਰੀਨ ਅਦਾਕਾਰਾਂ ਨੂੰ ਗੁਆ ਦਿੱਤਾ ਹੈ । 29 ਅਪ੍ਰੈਲ ਨੂੰ ਬਾਲੀਵੁੱਡ ਬਾਕਮਾਲ ਦੇ ਅਦਾਕਾਰ ਇਰਫਾਨ ਖ਼ਾਨ ਦੇ ਦਿਹਾਂਤ ਦੀ ਖ਼ਬਰ ਆਈ ਜਿਸ ਨੇ ਹਿੰਦੀ ਜਗਤ ਤੋਂ ਲੈ ਕੇ ਵਿਦੇਸ਼ੀ ਕਲਾਕਾਰਾਂ ਨੂੰ ਵੀ ਝੋਜੜ ਕੇ ਰੱਖ ਦਿੱਤਾ । ਪਾਕਿਸਤਾਨੀ ਕਲਾਕਾਰਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਦੁੱਖ ਜ਼ਾਹਿਰ ਕੀਤਾ ਹੈ ।

 

View this post on Instagram

 

“Inna Lillahi wa inna ilayhi raji'un”..... "Verily we belong to God, and verily to Him do we return."! . . . Disturbed and gutted!! A fine soul gone too soon. I had the honour of first meeting Irrfan as a co-star on the sets of ‘A Mighty Heart.’ For one of the scenes after learning his lines I saw him doing the scene again and again which left me puzzled. I asked him, Irrfan Sahab ye kya kar rahe hain aap? He replied- We’re both playing CID agents which means we’ll be showing our ID cards everywhere. I’m practicising the scene so I don’t look clumsy while showing the ID card. And that was the first time I realised what a fine actor he was. We’d become friends on the sets and used to hang out together after the shoot. I remember for another scene, he wanted to know a word in Urdu used commonly in Pakistan and he asked me. He was a great actor but didn’t shy away from learning and perfecting his art. One of the evenings, he shared an incident where him and his friend got the role of an extra actor in James Bond series “Octopussy” which was shot in India. But because they cycled to the set, they were late and the shoot was over. He told me since then he wanted to do a Hollywood movie. Our careers in Hollywood started together, but he proved his mettle and conquered the fort. In 2018 while attending IPPA in London. I found out that he was in London, though he wasn’t meeting anyone he agreed to meet me. We had a long chat about movies and world in general. He looked so positive. His last words were- “Adnan, I’ll be fine very soon and I’ll be back. InshAllah”! Who knew today, I would be penning this note. Condolences and strength to his family. Irrfan, you will be missed a lot. Rest in peace my friend.?

A post shared by Adnan Siddiqui (@adnansid1) on

ਪਾਕਿਸਤਾਨੀ ਐਕਟਰ ਅਦਨਾਨ ਸਿਦਿਕੀ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇਰਫਾਨ ਖ਼ਾਨ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਲੰਮਾ ਚੌੜਾ ਮੈਸੇਜ ਲਿਖਿਆ ਹੈ ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਸਾਡਾ ਦੋਵਾਂ ਦਾ ਹਾਲੀਵੁੱਡ ਕਰੀਅਰ ਇਕੱਠੇ ਹੀ ਸ਼ੁਰੂ ਹੋਇਆ ਸੀ । ਜਦੋਂ ਇਰਫਾਨ ਆਪਣੇ ਇਲਾਜ਼ ਲਈ ਲੰਡਨ ‘ਚ ਸਨ ਤਾਂ ਉਹ ਕਿਸੇ ਨੂੰ ਨਹੀਂ ਸੀ ਮਿਲਦੇ ਪਰ ਉਨ੍ਹਾਂ ਨੂੰ ਮਿਲਣ ਲਈ ਰਾਜ਼ੀ ਹੋ ਗਏ ਸੀ ਤੇ ਕਿਹਾ ਸੀ ਕਿ ਮੈਂ ਜਲਦੀ ਠੀਕ ਹੋਕੇ ਵਾਪਿਸ ਆ ਜਾਵਾਗਾ । ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਪਰਮਾਤਮਾ ਇਰਫਾਨ ਖ਼ਾਨ ਦੇ ਪਰਿਵਾਰ ਨੂੰ ਹੌਂਸਲਾ ਦੇਵੇ  ਤੇ ਮੈਂ ਹਮੇਸ਼ਾ ਤੁਹਾਨੂੰ ਮਿਸ ਕਰਾਂਗਾ ।

ਜੇ ਗੱਲ ਕਰੀਏ ਇੱਕ ਹੋਰ ਪਾਕਿਸਤਾਨੀ ਕਲਾਕਾਰ ਦੀ ਜਿਸ ਨੇ ਬਾਲੀਵੁੱਡ ਫ਼ਿਲਮ ਹਿੰਦੀ ਮੀਡੀਅਮ ‘ਚ ਇਰਫਾਨ ਖ਼ਾਨ ਦੇ ਨਾਲ ਕੰਮ ਕੀਤਾ ਸੀ । ਪਾਕਿਸਤਾਨੀ ਅਦਾਕਾਰਾ ਸਬਾ ਕਮਾਰ ਨੇ ਇਰਫਾਨ ਖ਼ਾਨ ਦੇ ਲਈ ਬਹੁਤ ਹੀ ਭਾਵੁਕ ਪੋਸਟ ਪਾਈ ਹੋਈ ਹੈ । ਹਿੰਦੀ ਮੀਡੀਅਮ ਫ਼ਿਲਮ ‘ਚ ਉਨ੍ਹਾਂ ਨੇ ਇਰਫਾਨ ਖ਼ਾਨ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ । ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਤੇ ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ ।

 

 

View this post on Instagram

 

Rest in greatness and peace, my forever Maqbool ?

A post shared by Mahira Khan (@mahirahkhan) on

ਅਦਨਾਨ ਸਿੱਦਿਕੀ ਤੇ ਸਬਾ ਕਮਾਰ ਹੋਰਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਮੋਸ਼ਲ ਪੋਸਟ ਪਾ ਕੇ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ । ਇਸ ਤੋਂ ਇਲਾਵਾ ਕਈ ਹੋਰ ਪਾਕਿਸਤਾਨੀ ਕਲਾਕਾਰ ਜਿਵੇਂ ਇਮਰਾਨ ਅੱਬਾਸ, ਸਜ਼ਲ ਅਲੀ, ਮਾਹਿਰਾ ਖ਼ਾਨ ਵਰਗੇ ਕਈ ਹੋਰ ਕਲਾਕਾਰਾਂ ਨੇ ਬਾਲੀਵੁੱਡ ਦੇ ਦੋ ਕੋਹਿਨੂਰ ਅਦਾਕਾਰਾਂ ਲਈ ਅੱਖਾਂ ਨਮ ਕਰਨ ਵਾਲੇ ਮੈਸੇਜ ਪਾਉਂਦੇ ਹੋਏ ਦੁੱਖ ਜਤਾਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network