ਪਾਕਿਸਤਾਨੀ ਕਲਾਕਾਰਾਂ ਦੀਆਂ ਅੱਖਾਂ ਵੀ ਹੋਈਆਂ ਨਮ, ‘ਸਵਰ ਕੋਕਿਲਾ’ ਲਤਾ ਮੰਗੇਸ਼ਕਰ ਦੀ ਮੌਤ ‘ਤੇ ਜਤਾਇਆ ਦੁੱਖ

Written by  Lajwinder kaur   |  February 07th 2022 10:30 AM  |  Updated: February 07th 2022 10:31 AM

ਪਾਕਿਸਤਾਨੀ ਕਲਾਕਾਰਾਂ ਦੀਆਂ ਅੱਖਾਂ ਵੀ ਹੋਈਆਂ ਨਮ, ‘ਸਵਰ ਕੋਕਿਲਾ’ ਲਤਾ ਮੰਗੇਸ਼ਕਰ ਦੀ ਮੌਤ ‘ਤੇ ਜਤਾਇਆ ਦੁੱਖ

6 ਫਰਵਰੀ ਦਾ ਦਿਨ ਆਪਣੇ ਨਾਲ ਬਹੁਤ ਹੀ ਦੁੱਖਦਾਇਕ ਖਬਰ ਲੈ ਕੇ ਆਈ ਸੀ, ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਤੇ ਭਾਰਤ ਰਤਨ ਲਤਾ ਮੰਗੇਸ਼ਕਰ (Lata Mangeshkar) ਜੋ ਕਿ ਬੀਤੀ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਉਨ੍ਹਾਂ ਦੀ ਮੌਤ ਉੱਤੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ‘ਚ ਵੱਸਦੇ ਪ੍ਰਸ਼ੰਸਕਾਂ ਅਤੇ ਕਲਾਕਾਰਾਂ ਦੀਆਂ ਅੱਖਾਂ ਨਮ ਹੋ ਗਈਆਂ । ਗੁਆਂਢੀ ਦੇਸ਼ ਦੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾਇਆ ਹੈ।

Lata Mangeshkar Last Rites image source instagram

ਹੋਰ ਪੜ੍ਹੋ : ਐਮੀ ਵਿਰਕ,ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਪਾਕਿਸਤਾਨੀ ਐਕਟਰ ਅਦਨਾਨ ਸਿਦਿਕੀ ਨੇ ਵੀ ਆਪਣੇ ਇੰਸਟਾਗ੍ਰਾਮ ਤੇ “ਮੇਰੀ ਆਵਾਜ਼ ਹੀ ਪਹਿਚਾਨ ਹੈ”: never did the words ring truer than today.. ਲਗਭਗ ਅੱਠ ਦਹਾਕਿਆਂ ਤੱਕ, ਉਸਨੇ ਸਰਹੱਦਾਂ ਅਤੇ ਭਾਸ਼ਾਵਾਂ ਨੂੰ ਪਾਰ ਕਰਦੇ ਹੋਏ ਲੱਖਾਂ ਅਤੇ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ... A voice so distinctly melodious that Lata sahiba should be a synonym for melody...’ ਇਸ ਦੇ ਨਾਲ ਉਨ੍ਹਾਂ ਨੇ ਆਪਣੇ ਦਿਲ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਲਿਖੀਆਂ ਹਨ।

pakistani actor adna post emotional note for lata didi image source instagram

ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ

ਇਮਰਾਨ ਅੱਬਾਸ ਨੇ ਵੀ ਲਤਾ ਦੀਦੀ ਦੀ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਲਤਾ ਜੀ ਦੀ biographic calendar ਦੀ ਹੈ, ਜਿਸ ਨੂੰ ਉਨ੍ਹਾਂ ਨੇ ਇਮਰਾਨ ਅੱਬਾਸ ਦੇ ਲਈ ਸਾਈਨ ਕੀਤਾ ਹੋਇਆ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- ‘ਸੰਗੀਤ ਦੀ ਦੁਨੀਆ ਦਾ ਸਭ ਤੋਂ ਕਾਲਾ ਦਿਨ। ਭਾਰਤ ਦੀ ਨਾਈਟਿੰਗੇਲ ਹੁਣ ਨਹੀਂ ਰਹੀ। ਉਨ੍ਹਾਂ ਦੀ ਅਵਾਜ਼ ਪੂਰੇ ਬ੍ਰਹਿਮੰਡ ਲਈ ਪ੍ਰਮਾਤਮਾ ਦਾ ਵਰਦਾਨ ਸੀ ਅਤੇ ਸਾਡੀਆਂ ਯਾਦਾਂ ਵਿੱਚ ਉਨ੍ਹਾਂ ਦਾ ਯੋਗਦਾਨ ਨਿਸ਼ਚਤ ਤੌਰ 'ਤੇ ਬੇਮਿਸਾਲ ਹੈ.. ਅੱਜ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। ਲਤਾ ਜੀ !!! ਤੁਸੀਂ ਦਹਾਕਿਆਂ ਤੋਂ ਸਾਡੇ ਦਿਲਾਂ ਨੂੰ ਜਿੱਤ ਹੈ ਅਤੇ ਆਉਣ ਵਾਲੇ ਸਾਲਾਂ ਲਈ ਹਮੇਸ਼ਾ ਸੰਗੀਤ ਦੀ ਰਾਣੀ ਵਜੋਂ ਰਾਜ ਕਰਦੇ ਰਹੋਗੇ..’ਇਸ ਤਰ੍ਹਾਂ ਉਨ੍ਹਾਂ ਨੇ ਲਤਾ ਮੰਗੇਸ਼ਕਰ ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਇਲਾਵਾ ਮਾਹਿਰਾ ਖ਼ਾਨ Mahira Khan ਨੇ ਵੀ ਪੋਸਟ ਪਾ ਕੇ ਦੁੱਖ ਜਤਾਇਆ ਹੈ।

 

 

View this post on Instagram

 

A post shared by Mahira Khan (@mahirahkhan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network