ਗੁਆਂਢੀ ਦੇਸ਼ ਦੇ ਕਲਾਕਾਰਾਂ ਦੀਆਂ ਅੱਖਾਂ ਹੋਈਆਂ ਨਮ, ਮਰਹੂਮ ਐਕਟਰ ਦਿਲੀਪ ਕੁਮਾਰ ਦੀ ਮੌਤ ‘ਤੇ ਜਤਾਇਆ ਦੁੱਖ

written by Lajwinder kaur | July 08, 2021

ਹਿੰਦੀ ਸਿਨੇਮਾ ਜਗਤ ਦੇ ਲੈਜੇਂਡ ਅਦਾਕਾਰ ਦਿਲੀਪ ਕੁਮਾਰ ਜੋ ਕਿ ਬੀਤੀ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ।

Dilip kumar image source- instagram

ਹੋਰ ਪੜ੍ਹੋ : ਆਪਣੇ ਬਰਥਡੇਅ ‘ਤੇ ਕੌਰ ਬੀ ਨੇ ਆਪਣੀ ਸਹੇਲੀਆਂ ਦੇ ਨਾਲ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਹੋਰ ਪੜ੍ਹੋ : ਜੱਸੀ ਗਿੱਲ ਨੇ ਰਵੀਲ ਕੀਤਾ ਫ਼ਿਲਮ ‘ਫੁੱਫੜ ਜੀ’ ‘ਚੋਂ ਆਪਣੇ ਕਿਰਦਾਰ ਦਾ ਨਾਂਅ, ਪੱਗ ਬੰਨ ਕੇ ਸਰਦਾਰੀ ਲੁੱਕ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

inside image of mran abbas posted emotional post for dilip image source- instagram

ਕਲਾ ਦੀ ਕੋਈ ਸਰਹੱਦ ਨਹੀਂ ਹੁੰਦੀ ਅਤੇ ਇਸ ਲਈ ਕਿਹਾ ਜਾਂਦਾ ਹੈ ਕਿ ਕਲਾਕਾਰ ਵੀ ਸਭ ਦੇ ਸਾਂਝੇ ਹੁੰਦੇ ਨੇ । ਕੁਝ ਸਖ਼ਸ਼ੀਅਤਾਂ ਦੇ ਚੱਲੇ ਜਾਣ ਦਾ ਦੁੱਖ ਸਰਹੱਦ ਪਾਰ ਵੀ ਮਹਿਸੂਸ ਕੀਤਾ ਜਾਂਦਾ ਹੈ। ਇਸ ਕਰਕੇ ਹੀ ਪਾਕਿਸਤਾਨੀ ਕਲਾਕਾਰਾਂ ਦੀਆਂ ਅੱਖਾਂ ਨਮ ਹੋਈਆਂ ਜਦੋਂ ਦਿਲੀਪ ਕੁਮਾਰ ਸਾਹਬ ਦੀ ਮੌਤ ਦੀ ਖਬਰ ਸਾਹਮਣੇ ਆਈ। ਪਾਕਿਸਤਾਨੀ ਐਕਟਰ ਇਮਰਾਨ ਅੱਬਾਸ ਨੇ ਵੀ ਦਿਲੀਪ ਕੁਮਾਰ ਸਾਹਬ ਨਾਲ ਜੁੜਿਆ ਇੱਕ ਕਿੱਸਾ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਾਂਝਾ ਕਰਕੇ ਯਾਦ ਕੀਤਾ ਹੈ।

inside image of saba qamar posted emotinal note on dilip kumar death image source- facebook

ਇਸ ਤੋਂ ਇਲਾਵਾ ਹਿੰਦੀ ਮੀਡੀਅਮ ਫ਼ਿਲਮ ਦੀ ਐਕਟਰੈੱਸ ਸਬਾ ਕਮਰ ਨੇ ਵੀ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿਲੀਪ ਕੁਮਾਰ ਸਾਹਬ ਦੀ ਮੌਤ ‘ਤੇ ਦੁੱਖ ਜਤਾਇਆ । ਇਸ ਤੋਂ ਇਲਾਵਾ ਪਾਕਿਸਤਾਨੀ ਐਕਟਰ ਅਦਨਾਨ ਸਿਦਿਕੀ ਨੇ ਦਿਲੀਪ ਕੁਮਾਰ ਸਾਹਬ ਦੀ ਇੱਕ ਵੀਡੀਓ ਕਲਿੱਪ ਪੋਸਟ ਕਰਕੇ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਇਲਾਵਾ ਕਈ ਹੋਰ ਪਾਕਿਸਤਾਨੀ ਕਲਾਕਾਰਾਂ ਨੇ ਵੀ ਦੁੱਖ ਜਤਾਇਆ ਹੈ।

 

 

 

View this post on Instagram

 

A post shared by Adnan Siddiqui (@adnansid1)

0 Comments
0

You may also like