ਪਾਕਿਸਤਾਨੀ ਕਲਾਕਾਰਾਂ ਨੇ ਰੂਹਾਨੀ ਆਵਾਜ਼ ‘ਚ ‘Arziyan’ ਗਾ ਕੇ ਕੋਵਿਡ ਸੰਕਟ ‘ਚ ਭਾਰਤ ਦੇ ਲੋਕਾਂ ਨੂੰ ਹੌਸਲਾ ਦਿੰਦੇ ਹੋਏ ਕੀਤੀ ਦੁਆ, ਵੀਡੀਓ ਹੋਈ ਵਾਇਰਲ

written by Lajwinder kaur | May 04, 2021 04:24pm

ਕੋਵਿਡ-19 ਦੀ ਦੂਜੀ ਲਹਿਰ ਨੇ ਭਾਰਤ ਦੇ ਅੰਦਰ ਕਹਿਰ ਮਚਾ ਰੱਖਿਆ ਹੈ। ਹਰ ਰੋਜ਼ ਰੂਹ ਨੂੰ ਕੰਬਾਊਣ ਵਾਲੇ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ। ਚਾਰੇ ਪਾਸੇ ਹਾਹਾਕਾਰ ਮਚਿਆ ਹੋਇਆ ਹੈ। ਅਜਿਹੇ ‘ਚ ਗੁਆਂਢੀ ਮੁਲਕ ਤੋਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜੋ ਕਿ ਕੋਵਿਡ ਸੰਕਟ ‘ਚ ਭਾਰਤ ਦੇ ਲੋਕਾਂ ਨੂੰ ਹੌਸਲਾ ਤੇ ਜਲਦੀ ਸਭ ਕੁਝ ਠੀਕ ਹੋਣ ਲਈ ਦੁਆਵਾਂ ਕਰਦੇ ਹੋਏ ਨਜ਼ਰ ਆ ਰਹੇ ਨੇ।

pakistani artist sing for indian's covid patients image source-facebook

ਹੋਰ ਪੜ੍ਹੋ : ਆਪਣੀ ਗੱਲਾਂ ਦੇ ਨਾਲ ਹਰ ਇੱਕ ਦੇ ਚਿਹਰੇ ‘ਤੇ ਹਾਸੇ ਬਿਖੇਰਨ ਵਾਲੇ ਜਸਵਿੰਦਰ ਭੱਲਾ ਦਾ ਅੱਜ ਹੈ ਜਨਮਦਿਨ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

india covid -19 image source-instagram.

ਪਾਕਿਸਤਾਨੀ ਕਲਾਕਾਰਾਂ Zeeshan Ali ਤੇ Nauman Ali ਆਪਣੇ ਪਾਕਿਸਤਾਨੀ ਸਾਥੀਆਂ ਦੇ ਨਾਲ ਦਿੱਗਜ ਗਾਇਕ ਏ. ਆਰ. ਰਹਿਮਾਨ ਦਾ ਆਈਕਾਨ ਗੀਤ ‘ਅਰਜ਼ੀਆਂ’ (Arziyan) ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਭਾਰਤ ਨਾਲ ਇਕਜੁੱਟਤਾ ਲਈ ਰੂਹਾਨੀ ਪੇਸ਼ਕਾਰੀ ਦਿੱਤੀ ਹੈ ।

a r rehaman image image source-instagram.

ਉਨ੍ਹਾਂ ਭਾਰਤ ਦੇ ਲੋਕਾਂ ਲਈ ਗਾਇਆ ਵੀਡੀਓ ਫੇਸਬੁੱਕ ‘ਤੇ ਸਾਂਝਾ ਕੀਤਾ ਸੀ ਜੋ ਕਿ ਜੰਮ ਕੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੀਤ ‘ਚ ਥੋੜ੍ਹਾ ਜਾ ਬਦਲਾਅ ਕਰਦੇ ਹੋਏ ਲੋਕਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਹੈ- “ਹੌਸਲਾ ਨਾ ਹਾਰੋ ਯੇਹ ਵਕਤ ਭੀ ਟਲ ਜਾਏਗਾ, ਰਾਤ ਜਿਤਨੀ ਘਨੀ ਹੋ ਫਿਰ ਸਵੇਰਾ ਆਏਗਾ”  । ਇਹ ਲਾਈਨਾਂ ਹਰ ਇੱਕ ਨੂੰ ਭਾਵੁਕ ਕਰ ਰਹੀਆਂ ਨੇ।

image of nauman ali post image source-facebook

ਨੌਮਨ ਅਲੀ (Nauman Ali) ਨੇ ਕੈਪਸ਼ਨ ‘ਚ ਲਿਖਿਆ ਹੈ ਕਿ- ‘ਕਲਾ ਅਤੇ ਮਾਨਵਵਾਦ ਦੀ ਕੋਈ ਸਰਹੱਦ ਨਹੀਂ ਹੈ... ਸਤਿਕਾਰ ਅਤੇ ਸ਼ੁਕਰਗੁਜ਼ਾਰਤਾ ਹਮੇਸ਼ਾ ਸਾਡੇ ਦਿਲਾਂ ‘ਚ, ਪਿਆਰ ਅਤੇ ਮਾਨਵਤਾ ...’। ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਕਮੈਂਟ ਤੇ ਲਾਈਕਸ ਆ ਚੁੱਕੇ ਨੇ। ਇਸ ਸਮੇਂ ਪੂਰੀ ਦੁਨੀਆ ਇੰਡੀਆ ਦੇ ਲੋਕਾਂ ਲਈ ਅਰਦਾਸਾਂ ਕਰ ਰਹੇ ਨੇ।

You may also like