
ਸਿੱਧੂ ਮੂਸੇਵਾਲਾ (Sidhu Moose Wala ) ਜਿਸ ਦਾ ਬੀਤੀ 29 ਮਈ ਨੂੰ ਦਿਹਾਂਤ (Death) ਹੋ ਗਿਆ ਸੀ । ਉਸ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪਾਕਿਸਤਾਨ ‘ਚ ਵੀ ਸਿੱਧੂ ਮੂਸੇਵਾਲਾ ਲਈ ਲੋਕ ਰੋ ਰਹੇ ਹਨ । ਗਾਇਕ ਦੇ ਪ੍ਰਸ਼ੰਸਕਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਕਾਰ ‘ਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਲਗਾਉਂਦੇ ਦਿਖਾਈ ਦੇ ਰਹੇ ਹਨ ।
ਇਸ ਵੀਡੀਓ ਨੂੰ ਕੈਨੇਡਾ ਵਿੱਚ ਪੰਜਾਬੀ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਇਸ ਵੀਡੀਓ ਦੇ ਬੈਕਗਰਾਊਂਡ ‘ਚ ਵੀਓ ਵੀ ਚੱਲ ਰਿਹਾ ਹੈ । ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਿਆ ਤੂੰ ਕਿਉਂ ਦੁਨੀਆ ਨੂੰ ਰੁਆ ਗਿਆ । ਤੂੰ ਆਖਿਆ ਸੀ ਤੇਰਾ ਜਵਾਨੀ ‘ਚ ਉੱਠੇਗਾ ਜਨਾਜਾ, ਤੂੰ ਜੱਟਾ ਗੱਲ ਸਿਰੇ ਲਾ ਗਿਆ’ ।

ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਜਹਾਜ ‘ਚ ਮਸਤੀ ਕਰਦੀ ਆਈ ਨਜਰ, ਵੀਡੀਓ ਹੋ ਰਿਹਾ ਵਾਇਰਲ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ‘ਚ ਮੁਲਜਮਾਂ ਦੀ ਭਾਲ ‘ਚ ਪੁਲਿਸ ਲਗਾਤਾਰ ਜੁਟੀ ਹੋਈ ਸੀ । ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਇਸ ਮਾਮਲੇ ‘ਚ ੮ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ ।

ਇਸ ‘ਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਸਮੇਤ ਅੱਠ ਲੋਕ ਸ਼ਾਮਿਲ ਹਨ । ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਸੈਲਫੀ ਲੈਣ ਵਾਲੇ ਵਿਅਕਤੀ ਨੇ ਨਿਸ਼ਾਨੇਬਾਜ਼ਾਂ ਨਾਲ ਜਾਣਕਾਰੀ ਸਾਂਝੀ ਕੀਤੀ।ਮੂਸੇਵਾਲਾ, ਜੋ ਕਿ ੨੯ ਮਈ ਨੂੰ ਸ਼ਾਮ ੪.੩੦ ਵਜੇ ਦੇ ਕਰੀਬ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਜੋ ਕਿ ਗਾਇਕ ਦਾ ਗੁਆਂਢੀ ਅਤੇ ਗੁਰਪ੍ਰੀਤ ਸਿੰਘ ਜੋ ਕਿ ਗਾਇਕ ਦਾ ਚਚੇਰੇ ਭਰਾ ਦੇ ਨਾਲ ਘਰੋਂ ਨਿਕਲਿਆ ਸੀ।
View this post on Instagram