
ਸਿੱਧੂ ਮੂਸੇਵਾਲਾ (Sidhu Moose Wala ) ਦੇ ਦਿਹਾਂਤ (Death) ‘ਤੇ ਪੂਰੀ ਦੁਨੀਆ ‘ਚ ਜਿੱਥੇ ਉੇਸ ਦੇ ਫੈਨਸ ਦੁਖੀ ਹਨ । ਉੱਥੇ ਹੀ ਗਾਇਕ ਦੀ ਮੌਤ ‘ਤੇ ਦੁਨੀਆ ਭਰ ਦੇ ਸੁਪਰ ਸਟਾਰ ਦੁੱਖ ਜਤਾ ਰਹੇ ਹਨ ।ਉੱਥੇ ਹੀ ਪਾਕਿਸਤਾਨ ਦੀ ਇੱਕ ਗਾਇਕਾ ਸ਼ਾਈ ਗਿੱਲ (Shae Gill) ਨੇ ਵੀ ਗਾਇਕ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਪਰ ਲੋਕ ਉਸ ਨੂੰ ਟ੍ਰੋਲ ਕਰਨ ਲੱਗ ਪਏ ।
ਇਸ ਗਾਇਕਾ ਨੇ ਸਿੱਧੂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਲਿਖਿਆ ਸੀ ਕਿ ‘ਦਿਲ ਟੁੱਟ ਗਿਆ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਦੁੱਖ ਨੂੰ ਬਰਦਾਸ਼ ਕਰਨ ਦੀ ਸ਼ਕਤੀ ਮਿਲੇ’। ਸ਼ਾਈ ਗਿੱਲ ਨਾਂਅ ਦੀ ਇਸ ਗਾਇਕਾ ਨੂੰ ਇਸ ਤਰ੍ਹਾਂ ਦੀ ਇਨਸਾਨੀਅਤ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ
ਸ਼ਾਈ ਗਿੱਲ ਨੇ ਇੰਸਟਾਗ੍ਰਾਮ ਸਟੋਰੀ ‘ਚ ਉਸ ਦੇ ਮੈਸੇਜ ਦੇ ਸਕ੍ਰੀਨ ਸ਼ਾਟਸ ਸ਼ੇਅਰ ਕੀਤੇ ਨੇ । ਜੋ ਉਸ ਨੂੰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਲਈ ਟ੍ਰੋਲਰਸ ਨੇ ਉਸ ਨੂੰ ਭੇਜੇ ਸਨ । ਜਿਸ ‘ਚ ਲਿਖਿਆ ਸੀ ਕਿ ‘ਇੱਕ ਮੁਸਲਮਾਨ ਨੂੰ ਗੈਰ ਮੁਸਲਿਮ ਦੇ ਮਰਨ ‘ਤੇ ਉਸ ਦੇ ਲਈ ਦੁਆ ਕਰਨ ਦੀ ਇਜਾਜਤ ਨਹੀਂ ਹੈ’।
ਜਿਸ ‘ਤੇ ਗਾਇਕਾ ਨੇ ਵੀ ਜਵਾਬ ਦਿੰਦੇ ਹੋਏ ਲਿਖਿਆ ਕਿ ‘ਮੈਨੂੰ ਇਸ ਤਰ੍ਹਾਂ ਦੇ ਕਈ ਮੈਸੇਜ ਆ ਰਹੇ ਹਨ, ਪਰ ਮੈਂ ਸਭ ਨੂੰ ਦੱਸਦੀ ਹਾਂ ਕਿ ਮੈਂ ਮੁਸਲਿਮ ਨਹੀਂ, ਮੈਂ ਇੱਕ ਕ੍ਰਿਸ਼ਚਿਅਨ ਹਾਂ ਅਤੇ ਇੱਕ ਕ੍ਰਿਸ਼ਚਿਅਨ ਪਰਿਵਾਰ ਦੇ ਨਾਲ ਸਬੰਧ ਰੱਖਦੀ ਹਾਂ ਅਤੇ ਮੈਂ ਦੂਜੇ ਧਰਮ ਦੇ ਲੋਕਾਂ ਲਈ ਪ੍ਰਾਰਥਨਾ ਕਰ ਸਕਦੀ ਹਾਂ’।
View this post on Instagram