ਪਿਆਰ ਦੇ ਖ਼ਿਆਲਾਂ ‘ਚ ਗੁੰਮ ਹੋਏ ਕਰਣ ਦਿਓਲ ਤੇ ਸਹਿਰ ਬਾਂਬਾ, ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਨਵਾਂ ਗਾਣਾ ਹੋਇਆ ਰਿਲੀਜ਼

written by Lajwinder kaur | September 11, 2019

ਬਾਲੀਵੁੱਡ ਦੇ ਐਕਸ਼ਨ ਹੀਰੋ ਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਜਿਨ੍ਹਾਂ ਦੇ ਸਪੁੱਤਰ ਕਰਣ ਦਿਓਲ ਬਾਲੀਵੁੱਡ ‘ਚ ਪਲ ਪਲ ਦਿਲ ਕੇ ਪਾਸ ਫ਼ਿਲਮ ਦੇ ਨਾਲ ਡੈਬਿਊ ਕਰਨ ਜਾ ਰਹੇ ਹਨ। ਉਧਰ ਸਹਿਰ ਬਾਂਬਾ ਵੀ ਇਸ ਫ਼ਿਲਮ ਦੇ ਨਾਲ ਹਿੰਦੀ ਫ਼ਿਲਮ ਜਗਤ ਕਦਮ ਰੱਖਣ ਜਾ ਰਹੇ ਨੇ। ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਇੱਕ ਹੋਰ ਨਵਾਂ ਗੀਤ ਦਿਲ ਉੜਾ ਪਤੰਗਾ (Dil Uda Patanga) ਦਰਸ਼ਕਾਂ ਨੂੰ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ‘ਚ ਕਰਣ ਦਿਓਲ ਤੇ ਸਹਿਰ ਬਾਂਬਾ ਇੱਕ ਦੂਜੇ ਦੇ ਖ਼ਿਆਲਾਂ ‘ਚ ਗੁਆਚੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਸਚੇਤ ਟੰਡਨ ਤੇ ਪਰੰਪਰਾ ਠਾਕੁਰ ਨੇ ਮਿਲ ਕੇ ਗਾਇਆ ਹੈ।  ਦਿਲ ਉੜਾ ਪਤੰਗਾ ਗਾਣੇ ਦੇ ਬੋਲ ਸਿਧਾਰਥ ਤੇ ਗਰਿਮਾ ਹੋਰਾਂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਰਿਸ਼ੀ ਰਿਚ ਨੇ ਦਿੱਤਾ ਹੈ। ਗਾਣੇ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ:ਕਰਣ ਦਿਓਲ ਬਣਾ ਰਹੇ ਨੇ ਆਪਣੇ ਆਪ ਨੂੰ ਦਾਦੇ ਧਰਮਿੰਦਰ ਤੇ ਪਿਓ ਸੰਨੀ ਦਿਓਲ ਵਾਂਗ ਫੌਲਾਦ, ਦੇਖੋ ਵੀਡੀਓ

ਇਸ ਫ਼ਿਲਮ ਨੂੰ ਡਾਇਰੈਕਟ ਸੰਨੀ ਦਿਓਲ ਨੇ ਕੀਤਾ ਹੈ। ਇਸ ਫ਼ਿਲਮ ‘ਚ ਕਰਣ ਦਿਓਲ ਤੇ ਸਹਿਰ ਬਾਂਬਾ ਤੋਂ ਇਲਾਵਾ ਸਚਿਨ ਖੇਡਕਰ, ਸਿਮੋਨ ਸਿੰਘ, ਆਕਾਸ਼ ਆਹੂਜਾ, ਮੇਘਨਾ ਮਲਿਕ, ਕਾਮਿਨੀ ਖੰਨਾ ਅਤੇ ਅਕਾਸ਼ ਧਰ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦਾ ਕਾਫੀ ਹਿੱਸਾ ਹਿਮਾਚਲ ਦੀਆਂ ਹਸੀਨ ਵਾਦੀਆਂ ‘ਚ ਫਿਲਮਾਇਆ ਗਿਆ ਹੈ। ਸੋ ਪਿਆਰ, ਥ੍ਰੀਲਰ ਤੇ ਐਕਸ਼ਨ ਦੇ ਨਾਲ ਭਰੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ 20 ਸਤੰਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋ ਜਾਵੇਗੀ।

You may also like