
Paparazzi call Neetu Kapoor 'cute dadi': ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਦਾ ਕਿਊਟ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ। ਇਸ ਦੇ ਨਾਲ ਹੀ ਉਹ ਪਪਰਾਜ਼ੀ ਵੀ ਉਸ ਨਾਲ ਬਹੁਤ ਗੱਲਾਂ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਜਵਾਬ ਵੀ ਦਿੰਦੀ ਹੈ। ਇਹੀ ਕਾਰਨ ਹੈ ਕਿ ਪਪਰਾਜ਼ੀ ਵੀ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ। ਹਾਲਾਂਕਿ, ਦਾਦੀ ਬਣਨ ਤੋਂ ਬਾਅਦ, ਪਪਰਾਜ਼ੀ ਅਕਸਰ ਨੀਤੂ ਕਪੂਰ ਨੂੰ ਉਸਦੀ ਪੋਤੀ ਰਾਹਾ ਅਤੇ ਨੂੰਹ ਆਲੀਆ ਭੱਟ ਦੀ ਸਿਹਤ ਬਾਰੇ ਪੁੱਛਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਪਪਰਾਜ਼ੀ ਦੇ ਸਵਾਲ 'ਤੇ ਨੀਤੂ ਕਪੂਰ ਦਾ ਕਿਊਟ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : ਜਦੋਂ ਵਿੱਕੀ ਕੌਸ਼ਲ ਨੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਕੈਟਰੀਨਾ ਨਾਲ ਕਰਨਾ ਚਾਹੁੰਦੇ ਨੇ ਵਿਆਹ, ਤਾਂ ਇਹ ਸੀ ਰਿਐਕਸ਼ਨ!

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਪਪਰਾਜ਼ੀ ਨੀਤੂ ਸਿੰਘ ਨੂੰ ਪਿਆਰੀ ਦਾਦੀ ਕਹਿੰਦੇ ਨਜ਼ਰ ਆ ਰਹੇ ਹਨ। ਦਰਅਸਲ, ਵੀਡੀਓ ਵਿੱਚ ਨੀਤੂ ਕਪੂਰ ਸ਼ੂਟ ਲਈ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮੀਡੀਆ ਨੇ ਉਸ ਨੂੰ ਪੁੱਛਿਆ ਕਿ ਸੰਨੀ ਸਰ ਨਾਲ ਉਸ ਦੀ ਫ਼ਿਲਮ ਆ ਰਹੀ ਹੈ, ਜਿਸ ਦਾ ਜਵਾਬ ਉਹ ਹਾਂ ਵਿਚ ਦਿੰਦੀ ਹੈ। ਇਸ ਤੋਂ ਬਾਅਦ ਨੀਤੂ ਕਹਿੰਦੀ ਹੈ ਕਿ ਉਨ੍ਹਾਂ ਨੇ ਆਪਣੇ ਵਾਲ ਵੀ ਨਹੀਂ ਸੁਕਾਏ, ਜਿਸ 'ਤੇ ਪਪਰਾਜ਼ੀ ਨੇ ਕਿਹਾ ਕਿ ਤੁਸੀਂ ਚੰਗੇ ਲੱਗ ਰਹੇ ਹੋ...ਕਿਊਟ ਦਾਦੀ ਹੋ..। ਇਹ ਸੁਣ ਕੇ ਨੀਤੂ ਕਪੂਰ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਅਦਾਕਾਰਾ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਯੂਜ਼ਰ ਨੇ ਲਿਖਿਆ, ਬਿਊਟੀਫੁੱਲ। ਇੰਨਾ ਹੀ ਨਹੀਂ, ਪ੍ਰਸ਼ੰਸਕ ਨੀਤੂ ਕਪੂਰ ਦੀਆਂ ਅਜਿਹੀਆਂ ਹੋਰ ਵੀਡੀਓਜ਼ ਪਾਉਣ ਦੀ ਬੇਨਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਨੀਤੂ ਕਪੂਰ ਹਾਲ ਹੀ 'ਚ ਫਿਲਮ ਜੁਗ ਜੁਗ ਜੀਓ 'ਚ ਨਜ਼ਰ ਆਈ ਸੀ। ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਹ ਕਈ ਰਿਆਲਟੀ ਸ਼ੋਅਜ਼ ਵਿੱਚ ਬਤੌਰ ਜੱਜ ਦੀ ਭੂਮਿਕਾ ਵਿੱਚ ਨਜ਼ਰ ਆ ਚੁੱਕੀ ਹੈ।
View this post on Instagram