ਪਰੀ ਪੰਧੇਰ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਸ਼ੀਸ਼ਾ’ ਰਿਲੀਜ਼

written by Shaminder | August 17, 2021

ਜੌਰਡਨ ਸੰਧੂ ਅਤੇ ਪਰੀ ਪੰਧੇਰ (Pari Pandher) ਦਾ ਨਵਾਂ ਗੀਤ ‘ਸ਼ੀਸ਼ਾ’ (Sheesha) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਚੇਤ ਸਿੰਘ ਨੇ ।ਗੀਤ ਦੀ ਫੀਚਰਿੰਗ ‘ਚ ਜੌਰਡਨ ਸੰਧੂ  (Jordan Sandhu) ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਕੁੜੀ ਦੇ ਹੁਸਨ ਦੀ ਗੱਲ ਕੀਤੀ ਗਈ ਹੈ ਕਿ ਸ਼ੀਸ਼ਾ ਕੁੜੀ ਦੇ ਹੁਸਨ ਦੀ ਤਾਰੀਫ ਕਰਦਾ ਨਹੀਂ ਥੱਕਦਾ ।

Jordan -min Image From Sheesha Song

ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਨੌਜਵਾਨ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗੀਤਕਾਰ ਤੇ ਗਾਇਕ, ਦੱਸੋ ਭਲਾ ਕੌਣ

ਇਸ ਸ਼ੀਸ਼ੇ ਨੇ ਹੀ ਕੁੜੀ ਨੂੰ ਦੱਸਿਆ ਹੈ ਕਿ ਉਹ ਸਭ ਕੁੜੀਆਂ ਤੋਂ ਜ਼ਿਆਦਾ ਸੋਹਣੀ ਹੈ ।ਉਹ ਏਨੀਂ ਜ਼ਿਆਦਾ ਸੋਹਣੀ ਹੈ ਕਿ ਹਰ ਕੋਈ ਉਸ ਦੇ ਹੁਸਨ ਦੀ ਤਾਰੀਫ ਕਰਦਾ ਹੈ ਇਸ ਦੇ ਨਾਲ ਹੀ ਕੁੜੀਆਂ ਵੀ ਇਹ ਸੋਹਣੀ ਮੁਟਿਆਰ ਦੇ ਹਰ ਸਟਾਈਲ ਨੂੰ ਕਾਪੀ ਕਰਦੀਆਂ ਹਨ ।

 

View this post on Instagram

 

A post shared by Jordan Sandhu (@jordansandhu)


ਇਸ ਤੋਂ ਇਲਾਵਾ ਇਸ ਮੁਟਿਆਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਹੁਸਨ ਦੀ ਤਾਰੀਫ ਕੀਤੀ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੌਰਡਨ ਸੰਧੂ ਨੇ ਕਈ ਗੀਤ ਕੱਢ ਚੁੱਕੇ ਹਨ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

song sheesha -min Image From Sheesha Song

ਜੌਰਡਨ ਸੰਧੂ ਪੰਜਾਬੀ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

 

0 Comments
0

You may also like