ਸਲਮਾਨ ਖ਼ਾਨ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਇਸ ਅਦਾਕਾਰ ਦੀ ਹੋਈ ਮੌਤ, ਕੈਂਸਰ ਨੇ ਲਈ ਇੱਕ ਹੋਰ ਅਦਾਕਾਰ ਦੀ ਜਾਨ

Reported by: PTC Punjabi Desk | Edited by: Lajwinder kaur  |  May 24th 2020 12:22 PM |  Updated: May 24th 2020 01:51 PM

ਸਲਮਾਨ ਖ਼ਾਨ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਇਸ ਅਦਾਕਾਰ ਦੀ ਹੋਈ ਮੌਤ, ਕੈਂਸਰ ਨੇ ਲਈ ਇੱਕ ਹੋਰ ਅਦਾਕਾਰ ਦੀ ਜਾਨ

ਕੁਝ ਲੋਕ ਅਜਿਹੇ ਹੁੰਦੇ ਨੇ ਜੋ ਛੋਟੀ ਉਮਰ ‘ਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲੈਂਦੇ ਨੇ । ਅਜਿਹਾ ਹੀ ਸੀ ਬਾਲੀਵੁੱਡ ਦਾ ਇਹ ਅਦਾਕਾਰਾ ਜੋ ਸਭ ਦੇ ਚਿਹਰਿਆਂ ਦੇ ਮੁਸਕਰਾਹਟ ਬਿਖੇਰ ਦਿੰਦਾ ਸੀ । ਜੀ ਹਾਂ 26 ਸਾਲਾਂ ਦੇ ਮੋਹਿਤ ਬਘੇਲ ਕੈਂਸਰ ਦੇ ਨਾਲ ਚੱਲ ਰਹੀ ਜੰਗ ‘ਚ ਹਾਰ ਗਏ ਤੇ ਸ਼ਨੀਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ । ਮੋਹਿਤ ਨੇ ਆਪਣੇ ਕੁਝ ਕਿਰਦਾਰਾਂ ਦੇ ਨਾਲ ਹੀ ਲੋਕਾਂ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਸਲਮਾਨ ਖ਼ਾਨ ਦੀ ਫ਼ਿਲਮ ‘ਰੈੱਡੀ’ ‘ਚ ਉਹ ਛੋਟੇ ਅਮਰ ਚੌਧਰੀ ਦੇ ਕਿਰਦਾਰ ‘ਚ ਨਜ਼ਰ ਆਏ ਸੀ ਤੇ ਲੋਕਾਂ ਦਿਲਾਂ ਨੂੰ ਜਿੱਤ ਲਿਆ ਸੀ ।  ਮੋਹਿਤ ਦੇ ਦਿਹਾਂਤ ਦੀ ਖ਼ਬਰ ਨੇ ਬਾਲੀਵੁੱਡ ‘ਚ ਸੋਗ ਦੀ ਲਹਿਰ ਫੈਲ ਗਈ ਹੈ । ਕਿਸੇ ਨੂੰ ਭਰੋਸਾ ਨਹੀਂ ਹੋ ਰਿਹਾ ਹੈ ਕਿ 26 ਸਾਲ ਦੇ ਮੋਹਿਤ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਨੇ ।

ਪਰੀਨਿਤੀ ਚੋਪੜਾ ਨੇ ਵੀ ਟਵਿਟ ਕਰਦੇ ਹੋਏ ਲਿਖਿਆ ਹੈ ਕਿ, ‘ਜਿਨ੍ਹਾਂ ਲੋਕਾਂ ਦੇ ਨਾਲ ਕੰਮ ਕੀਤਾ ਹੈ ਉਨ੍ਹਾਂ ਵਧੀਆ ਇਨਸਾਨਾਂ ‘ਚੋਂ ਸਨ । ਖੁਸ਼, ਪਾਜ਼ੀਟਿਵ ਤੇ ਹਮੇਸ਼ਾ ਮੋਟੀਵੇਟੇਡ, ਲਵ ਯੂ ਮੋਹਿਤ । RIP’

 

 

ਇਸ ਤੋਂ ਇਲਾਵਾ ਸਿਧਾਰਥ ਮਲਹੋਤਰਾ, ਗੁਰਪ੍ਰੀਤ ਕੌਰ ਚੱਢਾ, ਰੋਹਨ ਮਹਿਰਾ, Raaj Shaandilyaa ਨੇ ਵੀ ਇਮੋਸ਼ਨਲ ਪੋਸਟ ਪਾ ਕੇ ਅਦਾਕਾਰਾ ਮੋਹਿਤ ਬਘੇਲ ਦੀ ਮੌਤ ‘ਤੇ ਦੁੱਖ ਜਤਾਇਆ ਹੈ । ਮੋਹਿਤ ਬਘੇਲ ਬਾਲੀਵੁੱਡ ਫ਼ਿਲਮਾਂ ਤੋਂ ਇਲਾਵਾ ਟੀਵੀ ਦੇ ਕਈ ਸੀਰੀਅਲ ‘ਚ ਵੀ ਕੰਮ ਕਰ ਚੁੱਕੇ ਸਨ । ਜੇ ਗੱਲ ਕਰੀਏ ਹਾਲ ਹੀ ‘ਚ ਬਾਲੀਵੁੱਡ ਦੇ ਦੋ ਦਿੱਗਜ ਅਦਾਕਾਰ ਰਿਸ਼ੀ ਕਪੂਰ ਤੇ ਇਰਫ਼ਾਨ ਖ਼ਾਨ ਦੀ ਮੌਤ ਵੀ ਕੈਂਸਰ ਦੀ ਬਿਮਾਰੀ ਦੇ ਨਾਲ ਹੋਈ ਹੈ ।


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network