ਸਿੱਖ ਬਜ਼ੁਰਗਾਂ ਦੀ ਯਾਦ ਵਿੱਚ ਬਣਾਇਆ ਗਿਆ ਅਮਰੀਕਾ ਵਿੱਚ ਪਾਰਕ, ਪਾਰਕ ਦਾ ਨਾਂਅ ਰੱਖਿਆ ਗਿਆ ‘ਸਿੰਘ ਤੇ ਕੌਰ ਪਾਰਕ’

Written by  Rupinder Kaler   |  April 29th 2021 12:32 PM  |  Updated: April 29th 2021 12:32 PM

ਸਿੱਖ ਬਜ਼ੁਰਗਾਂ ਦੀ ਯਾਦ ਵਿੱਚ ਬਣਾਇਆ ਗਿਆ ਅਮਰੀਕਾ ਵਿੱਚ ਪਾਰਕ, ਪਾਰਕ ਦਾ ਨਾਂਅ ਰੱਖਿਆ ਗਿਆ ‘ਸਿੰਘ ਤੇ ਕੌਰ ਪਾਰਕ’

ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਦੇ ਇੱਕ ਪਾਰਕ ਦਾ ਨਾਂਅ ਦੋ ਸਿੱਖ ਬਜ਼ੁਰਗਾਂ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਪਾਰਕ ਦਾ ਨਾਂ ‘ਸਿੰਘ ਐਂਡ ਕੌਰ ਪਾਰਕ’ ਰੱਖਿਆ ਗਿਆ ਹੈ। ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਅਟਵਾਲ ਨਾਂਅ ਦੇ ਜਿਨ੍ਹਾਂ ਬਜ਼ੁਰਗਾਂ ਦੇ ਨਾਂਅ ਤੇ ਇਸ ਪਾਰਕ ਦਾ ਨਾਂਅ ਰੱਖਿਆ ਗਿਆ ਹੈ, ਉਹਨਾਂ ਨੂੰ 4 ਮਾਰਚ, 2011 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

image from Cosumnes CSD Parks & Recreation's youtube channel

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੇ ਨਾਲ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

image from Cosumnes CSD Parks & Recreation's youtube channel

ਇਹ ਦੋਵੇਂ ਬਜ਼ੁਰਗ ਤਦ ਐਲਕ ਗ੍ਰੋਵ ਦੇ ਇੱਕ ਪਾਰਕ ਵਿੱਚ ਸ਼ਾਮ ਦੀ ਸੈਰ ਲਈ ਘਰੋਂ ਬਾਹਰ ਨਿਕਲੇ ਸਨ । ਹੁਣ ਨਗਰ ਕੌਂਸਲ ਨੇ 10 ਸਾਲਾਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਸ਼ਹਿਰ ਦੇ 100ਵੇਂ ਪਾਰਕ ਦਾ ਨਾਂ ‘ਸਿੰਘ ਤੇ ਕੌਰ’ ਰੱਖਿਆ ਹੈ।

image from Cosumnes CSD Parks & Recreation's youtube channel

ਰਿਪੋਰਟ ਮੁਤਾਬਿਕ ਸਿੱਖ ਬਜ਼ੁਰਗਾਂ ਦਾ ਕਾਤਲ ਸੁਨਹਿਰੀ ਰੰਗੇ ਦੀ ਪਿੱਕਅਪ ਟਰੱਕ ’ਚ ਆਇਆ ਸੀ ਤੇ ਉਸ ਨੇ ਪਹਿਲਾਂ ਦੋਵਾਂ ਨੂੰ ਇੱਕ ਪਾਸੇ ਘੜੀਸਿਆ ਤੇ ਫਿਰ ਸੈਮੀ ਆਟੋਮੈਟਿਕ ਹੈਂਡਗੰਨ ਨਾਲ ਗੋਲੀਆਂ ਚਲਾਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ।

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network