
Parmish Verma ਨੇ ਆਪਣੀ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ।ਆਪਣੀ ਮੰਗਣੀ ਤੇ ਪਰਮੀਸ਼ ਵਰਮਾ ਨੇ ਆਪਣੀ ਪ੍ਰੇਮਿਕਾ ਤੇ ਮੰਗੇਤਰ Geet ਗਰੇਵਾਲ ਨੂੰ ਤੋਹਫੇ ਵਿੱਚ ਬੈਂਟਲੇ ਕਾਰ ਦਿੱਤੀ ਹੈ । ਇਸ ਸਭ ਦੇ ਚਲਦੇ ਪਰਮੀਸ਼ ਵਰਮਾ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ । ਪਰਮੀਸ਼ ਕੱਲ 19 ਅਕਤੂਬਰ ਨੂੰ ਵਿਆਹ ਕਰ ਰਿਹਾ ਹੈ ।

ਹੋਰ ਪੜ੍ਹੋ :
Parmish Verma ਨੇ ਇਹ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਿੱਥੇ ਉਸਨੇ ਇੱਕ ਖੂਬਸੂਰਤ ਨੋਟ ਲਿਖਿਆ ਜਿਸ ਵਿੱਚ ਲਿਖਿਆ ਹੈ, "ਤੁਹਾਡੇ ਸਾਰਿਆਂ ਦੇ ਪਿਆਰ ਲਈ ਇੱਕ ਵਾਰ ਫਿਰ ਧੰਨਵਾਦ, ਮੈਂ ਕੱਲ ਵਿਆਹ ਕਰ ਰਿਹਾ ਹਾਂ ਅਤੇ ਇਹ ਬਹੁਤ ਵੱਡਾ ਦਿਨ ਹੈ ।
ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ” ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹੈ ਕਿ ਉਹ ਆਪਣੇ ਵਿਆਹ ਨਾਲ ਜੁੜੀ ਹਰ ਚੀਜ਼ ਸ਼ੇਅਰ ਨਹੀਂ ਕਰ ਪਾ ਰਿਹਾ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਮੀਸ਼ ਵਰਮਾ ਨੇ ਅਗਸਤ ਵਿੱਚ ਇੰਸਟਾਗ੍ਰਾਮ 'ਤੇ ਗੀਤ ਨਾਲ ਆਪਣੇ ਰਿਸ਼ਤੇ ਦਾ ਖੁਲ੍ਹੇਆਮ ਐਲਾਨ ਕੀਤਾ ।