ਫਿਲਮ 'ਦਿਲ ਦੀਆਂ ਗੱਲਾਂ' ਦੇ ਟਾਈਟਲ ਟਰੈਕ 'ਪਿੰਡਾਂ ਵਾਲੇ ਜੱਟ' ਦਾ ਪਰਮੀਸ਼ ਵਰਮਾ ਨੇ ਕੀਤਾ ਐਲਾਨ, ਦੇਖੋ ਵੀਡੀਓ

written by Aaseen Khan | March 26, 2019

ਫਿਲਮ 'ਦਿਲ ਦੀਆਂ ਗੱਲਾਂ' ਦੇ ਟਾਈਟਲ ਟਰੈਕ 'ਪਿੰਡਾਂ ਵਾਲੇ ਜੱਟ' ਦਾ ਪਰਮੀਸ਼ ਵਰਮਾ ਨੇ ਕੀਤਾ ਐਲਾਨ, ਦੇਖੋ ਵੀਡੀਓ : ਵਾਮੀਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਮੋਸ੍ਟ ਅਵੇਟਡ ਫਿਲਮ 'ਦਿਲ ਦੀਆਂ ਗੱਲਾਂ' ਜਿਹੜੀ 3 ਮਈ ਨੂੰ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਵੱਲੋਂ ਫਿਲਮ ਦੇ ਟਾਈਟਲ ਟਰੈਕ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ 25 ਮਾਰਚ ਵਾਲੇ ਦਿਨ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਦਾ ਜਨਮਦਿਨ ਸੀ ਜਿਸ 'ਤੇ ਉਹਨਾਂ ਆਪਣੀ ਫਿਲਮ ਦੇ ਗਾਣੇ ਬਾਰੇ ਦੱਸਿਆ ਹੈ।ਗਾਣੇ ਦਾ ਨਾਮ ਹੈ 'ਪਿੰਡਾਂ ਵਾਲੇ ਜੱਟ' ਜਿਸ ਨੂੰ ਗਾਇਕ ਅਤੇ ਗੀਤਕਾਰ ਲਾਡੀ ਚਾਹਲ ਨੇ ਆਪਣੀ ਕਲਮ ਦਿੱਤੀ ਹੈ।ਅਤੇ ਗਾਇਆ ਖੁਦ ਪਰਮੀਸ਼ ਵਰਮਾ ਨੇ ਹੀ ਹੈ। ਗਾਣੇ ਦਾ ਮਿਊਜ਼ਿਕ ਸੁਪਰਹਿੱਟ ਜੋੜੀ ਦੇਸੀ ਕਰਿਉ ਵੱਲੋਂ ਦਿੱਤਾ ਗਿਆ ਹੈ।

ਪਰਮੀਸ਼ ਵਰਮਾ ਮੁਤਾਬਿਕ ਉਹਨਾਂ ਦਾ ਇਹ ਗੀਤ 27 ਜਾਂ 28 ਮਾਰਚ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਖਾਸ ਗੱਲ ਇਹ ਕਿ ਦਿਲ ਦੀਆਂ ਗੱਲਾਂ ਫਿਲਮ ਦੇ ਇਸ ਗੀਤ 'ਚ ਸਟੂਡੈਂਟ ਵੀਜ਼ਾ 'ਤੇ ਕੈਨੇਡਾ 'ਚ ਪੜਦੇ ਪੰਜਾਬੀ ਮੁੰਡੇ ਕੁੜੀਆਂ ਨੇ ਫ਼ੀਚਰ ਕੀਤਾ ਹੈ ਜੋ ਕਿ ਵੀਡੀਓ 'ਚ ਨਜ਼ਰ ਆਉਣਗੇ। ਫਿਲਮ ਦੀ ਗੱਲ ਕਰੀਏ ਤਾਂ ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਯੇ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ।
 
View this post on Instagram
 

Be Ready Guys ?????????? @desi_crew @parmishverma @speedrecords @pitaaratv

A post shared by Desi Crew (@desi_crew) on

ਹੋਰ ਵੇਖੋ : ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ 'ਹੇਰਾ ਫੇਰੀ' ਕਰਦੇ ਆਉਣਗੇ ਨਜ਼ਰ, ਰਾਜ ਸਿੰਘ ਬੇਦੀ ਦਾ ਵੀ ਮਿਲੇਗਾ ਸਾਥ ਫਿਲਮ ਦੇ ਟੀਜ਼ਰ ਨੂੰ ਤਾਂ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ ਅਤੇ ਗਾਣੇ ਦੀ ਖਬਰ ਸੋਰਤੀਆਂ ਨਾਲ ਸਾਂਝੀ ਕਰਕੇ ਪਰਮੀਸ਼ ਵਰਮਾ ਨੇ ਫੈਨਜ਼ ਦੀ ਉਤਸੁਕਤਾ ਵਧਾ ਦਿੱਤੀ ਹੈ। ਦੇਖਣਾ ਹੋਵੇਗਾ ਫਿਲਮ ਦੇ ਪਹਿਲੇ ਗੀਤ ਪਿੰਡਾਂ ਵਾਲੇ ਜੱਟ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।

0 Comments
0

You may also like