ਪਰਮੀਸ਼ ਵਰਮਾ ਪਹੁੰਚੇ ਆਪਣੇ ਖ਼ਾਸ ਦੋਸਤ ਦੇ ਵਿਆਹ ‘ਚ, ਪੋਸਟ ਪਾ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤੀ ਵਧਾਈ

written by Lajwinder kaur | February 17, 2021

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਬੀਤੇ ਦਿਨੀਂ ਉਹ ਆਪਣੇ ਖ਼ਾਸ ਦੋਸਤ ਡਾਇਰੈਕਟਰ ਡਿੰਪਲ ਭੁੱਲਰ ਦੇ ਵਿਆਹ ‘ਚ ਸ਼ਾਮਿਲ ਹੋਏ । ਜਿਸ ਦੀਆਂ ਕੁਝ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀਆਂ ਸਟੋਰੀਆਂ ‘ਚ ਸਾਂਝੀਆਂ ਕੀਤੀਆਂ ਨੇ। parmish verma shared his friend marriage pics ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਖੁਸ਼ਖਬਰੀ, ਐਲਬਮ ਦੇ ਪਹਿਲੇ ਗਾਣੇ ਦਾ ਕੀਤਾ ਐਲਾਨ
ਪਰਮੀਸ਼ ਵਰਮਾ ਨੇ ਨਵੀਂ ਵਿਆਹੀ ਜੋੜੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਵਿਆਹ ਦੀਆਂ ਲੱਖ-ਲੱਖ ਮੁਬਾਰਕਾਂ ਸਾਡੇ ਭਰਾ ਡਿੰਪਲ ਭੁੱਲਰ ਤੇ ਸਾਰੇ ਘਰ ਦੀ ਨੂੰਹ ਰਾਣੀ ਜਸਮੀਤ ਨੂੰ । ਵਾਹਿਗੁਰੂ ਆਉਣ ਵਾਲੀ ਜ਼ਿੰਦਗੀ ‘ਚ ਹਰ ਖੁਸ਼ੀ ਬਖ਼ਸ਼ੇ..ਬਹੁਤ ਸਾਰਾ ਪਿਆਰ ਦੋਵਾਂ ਨੂੰ’ । ਇਸ ਪੋਸਟ ਉੱਤੇ ਵੀ ਪ੍ਰਸ਼ੰਸਕ ਵੀ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ । ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। inside image of parmish verma friend's marriage ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਡ ਕਲਾਕਾਰ ਨੇ। ਉਨ੍ਹਾਂ ਨੇ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਕਾਫੀ ਐਕਟਿਵ ਨੇ। ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ। parmish verma chill with old age persons  

 
View this post on Instagram
 

A post shared by ??????? ????? (@parmishverma)

0 Comments
0

You may also like