ਪਰਮੀਸ਼ ਵਰਮਾ ਨੇ ਵਿਆਹ ਤੋਂ ਬਾਅਦ ਗੀਤ ਗਰੇਵਾਲ ਦੇ ਨਾਲ ਮਨਾਈ ਪਹਿਲੀ ਲੋਹੜੀ, ਵੀਡੀਓ ਸਾਂਝਾ ਕੀਤਾ

written by Shaminder | January 14, 2022 09:38am

ਲੋਹੜੀ (Lohri) ਦਾ ਤਿਉਹਾਰ ਦੇਸ਼ ਭਰ ‘ਚ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਵਾਰ ਗਾਇਕ ਪਰਮੀਸ਼ ਵਰਮਾ (Parmish Verma) ਨੇ ਆਪਣੀ ਪਹਿਲੀ ਲੋਹੜੀ ਗੀਤ ਗਰੇਵਾਲ (Geet Grewal) ਦੇ ਨਾਲ ਮਨਾਈ ਜਿਸ ਦਾ ਇਕ ਵੀਡੀਓ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਮੀਸ਼ ਵਰਮਾ ਆਪਣੀ ਵਾਈਫ ਦੇ ਨਾਲ ਭੁੱਗੇ ‘ਚ ਤਿਲ ਰਿਉੜੀਆਂ ਸੁੱਟਦੇ ਹੋਏ ਨਜ਼ਰ ਆ ਰਹੇ ਹਨ ।

Geet Grewal Parmish Verma

ਹੋਰ ਪੜ੍ਹੋ : ਰਾਮ ਸਿੰਘ ਰਾਣਾ ਦਾ ਪੰਜਾਬ ‘ਚ ਮੈਸੀ ਟ੍ਰੈਕਟਰ ਦੇ ਕੇ ਕੀਤਾ ਗਿਆ ਸਨਮਾਨ, ਕਿਸਾਨ ਅੰਦੋਲਨ ‘ਚ ਰਾਮ ਸਿੰਘ ਰਾਣਾ ਨੇ ਨਿਭਾਈ ਸੀ ਵੱਡੀ ਸੇਵਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਗਾਇਕ ਨੂੰ ਵਧਾਈਆਂ ਦੇ ਰਿਹਾ ਹੈ । ਗਾਇਕ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਦੇ ਨਾਲ ਹਾਲ ਹੀ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।

parmish verma and geet grewal wedding reception

ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਹਾਲ ਹੀ ‘ਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਦਿੱਤੀ ਸੀ । ਕਿਉਂਕਿ ਪਰਮੀਸ਼ ਦਾ ਵਿਆਹ ਕੈਨੇਡਾ ‘ਚ ਹੋਇਆ ਸੀ । ਜਿਸ ਕਰਕੇ ਪੰਜਾਬ ਵਾਲੇ ਉਸ ਦੇ ਗੈਸਟ ਵਿਆਹ ‘ਚ ਸ਼ਾਮਿਲ ਨਹੀਂ ਸੀ ਹੋ ਸਕੇ । ਜਿਸ ਤੋਂ ਬਾਅਦ ਪਰਮੀਸ਼ ਨੇ ਪੰਜਾਬ ਆ ਕੇ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਸੀ । ਗੀਤ ਗਰੇਵਾਲ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਹੈ ਅਤੇ ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਪਰਮੀਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਨਿੱਕੀ ਤੰਬੋਲੀ ਦੇ ਨਾਲ ਗੀਤ ‘ਚ ਨਜ਼ਰ ਆਉਣਗੇ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਪਿਛਲੇ ਦਿਨੀਂ ਸਾਂਝੀਆਂ ਕੀਤੀਆਂ ਸਨ ।

You may also like