ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਦੀ ਹੌਸਲਾ ਅਫਜਾਈ ਕਰਦੇ ਹੋਏ ਪਾਈ ਪੋਸਟ ਤੇ ਨਾਲ ਹੀ ਸਾਂਝੀ ਕੀਤੀ ਨਵੀਂ ਤਸਵੀਰ

written by Lajwinder kaur | September 19, 2021

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ  (Parmish Verma ) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਮੰਗੇਤਰ ਦੇ ਨਾਲ ਨਵੀਂ ਤਸਵੀਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ, ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਆਈ ਨਜ਼ਰ, ਦੇਖੋ ਵੀਡੀਓ

parmish verma fiance Geet Grewal happy birthday-min image source-instagram

ਜੀ ਹਾਂ ਉਨ੍ਹਾਂ ਨੇ ਪੋਸਟ ਪਾ ਕੇ ਗੀਤ ਗਰੇਵਾਲ (Geet Grewal) ਦੀ ਹੌਸਲਾ ਅਫਜਾਈ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਤੁਸੀਂ ਜਾਣਦੇ ਹੋ I’d walk a thousand miles, If I could see you tonight. Joining Geet’s Campaign now Back to Work. Best of Luck’ ਨਾਲ ਹੀ ਉਨ੍ਹਾਂ ਨੇ ਗੀਤ ਗਰੇਵਾਲ ਨੂੰ ਟੈਗ ਵੀ ਕੀਤਾ ਹੈ। ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ : ਇਸ 13 ਸਾਲਾਂ ਬੱਚੀ ਨੇ "ਚਿੜੀਆਂ ਦਾ ਚੰਬਾ" ਗੀਤ ਗਾ ਕੇ ਕੀਤਾ ਹਰ ਇੱਕ ਨੂੰ ਭਾਵੁਕ, ਬੀਰ ਸਿੰਘ ਨੇ ਕਿਹਾ –‘ਕਾਸ਼ ਇਹ ਮੇਰੀ ਧੀ ਹੋਵੇ ਜਾਂ ਫਿਰ ਮੇਰੀ ਨਿੱਕੀ ਭੈਣ ਹੋਵੇ’

inside image of parmish verma with girl friend geet grewal image source-instagram

ਦੱਸ ਦਈਏ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾਂ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਨਾਮਜ਼ਦ ਹੋਈ ਹੈ। ਏਨੀਂ ਦਿਨੀਂ ਉਹ ਆਪਣੀ ਪਾਰਟੀ ਦੇ ਲਈ ਜ਼ੋਰ-ਸ਼ੋਰ ਦੇ ਨਾਲ ਚੋਣ ਦਾ ਪ੍ਰਚਾਰ ਕਰ ਰਹੀ ਹੈ।  ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕ ਦੇ ਖੇਤਰ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ।

0 Comments
0

You may also like