‘ਫਿਰ ਮੁਲਾਕਾਤ’ ਗੀਤ ‘ਚ ਪਰਮੀਸ਼ ਵਰਮਾ ਦੀ ਅਦਾਕਾਰੀ ਛੂਹ ਰਹੀ ਹੈ ਦਿਲਾਂ ਨੂੰ, ਦੇਖੋ ਵੀਡੀਓ

written by Lajwinder kaur | January 30, 2019

ਡਾਇਰੈਕਟਰ, ਐਕਟਰ ਅਤੇ ਗਾਇਕ ਪਰਮੀਸ਼ ਵਰਮਾ ਜਿਹਨਾਂ ਦੀ ਮਨੋਰੰਜਨ ਜਗਤ ‘ਚ ਪੂਰੀ ਚੜਾਈ ਹੈ। ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ ਇਸ ਵਾਰ ਉਹਨਾਂ ਨੇ ਹਿੰਦੀ ਗੀਤ ‘ਚ ਆਪਣੀ ਅਦਾਕਾਰੀ ਪੇਸ਼ ਕੀਤੀ ਹੈ। ਹਿੰਦੀ ਗਾਇਕਾ ਆਰ.ਆਈ.ਆਈ ਨੇ ‘ਫਿਰ ਮੁਲਾਕਾਤ’ ਗੀਤ ਨੂੰ ਬਹੁਤ ਹੀ ਖੂਬਸੂਰਤ ਗਾਇਆ ਹੈ। ਇਸ ਗੀਤ ‘ਚ RII ਦੇ ਨਾਲ ਪਰਮੀਸ਼ ਵਰਮਾ ਐਕਟਿੰਗ ਕਰਦੇ ਨਜ਼ਰ ਆ ਰਹੇ ਨੇ। 'ਫਿਰ ਮੁਲਾਕਾਤ' ਗੀਤ ਜੋ ਕਿ ਸੈਡ ਸੌਂਗ ਹੈ।

ਹੋਰ ਵੇਖੋ: ਗੁਰੂ ਰੰਧਾਵਾ ਨੂੰ ਚੇਤੇ ਆਇਆ ਆਪਣੇ ਪਿੰਡ ਦਾ ਬਨੇਰਾ

ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਵੀ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਹੈ ਜਿਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਦੋ ਪਿਆਰ ਕਰਨ ਵਾਲੇ ਕਿਸੇ ਕਾਰਨ ਕਰਕੇ ਇੱਕ-ਦੂਜੇ ਤੋਂ ਦੂਰ ਹੋ ਜਾਂਦੇ ਨੇ ਤੇ ਆਪਣੀ-ਆਪਣੀ ਜ਼ਿੰਦਗੀ ‘ਚ ਅੱਗੇ ਵੱਲ ਵੱਧੇ ਨੇ, ਪਰ ਉਹਨਾਂ ਨੂੰ ਆਸ ਹੈ ਕਿ ਜ਼ਿੰਦਗੀ ਦੇ ਕਿਸੇ ਮੋੜ ‘ਤੇ ਫਿਰ ਮੁਲਾਕਾਤ ਹੋਵੇਗੀ। ਪਰਮੀਸ਼ ਦੀ ਅਦਾਕਾਰੀ ਜੋ ਕਿ ਸਰੋਤਿਆਂ ਦੇ ਦਿਲਾਂ ਨੂੰ ਛੂਹ ਕੇ ਉਹਨਾਂ ਨੂੰ ਭਾਵੁਕ ਕਰ ਦੇਵੇਗੀ। ਪਰਮੀਸ਼ ਵਰਮਾ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ‘ਚ ਬਹੁਤ ਹੀ ਦਿਲਕਸ਼ ਨਜ਼ਰ ਆ ਰਹੇ ਨੇ। ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਕੁਨਾਲ ਵਰਮਾ ਨੇ ਲਿਖੇ ਹਨ ਤੇ ਮਿਊਜ਼ਿਕ ਕੁਨਾਲ-ਰੈਂਗੋਨ ਨੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਪਰਮੀਸ਼ ਵਰਮਾ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਵਧੀਆ ਮਿਊਜ਼ਿਕ ਵੀਡੀਓ ਤੇ ਗੀਤ ਦੇ ਚੁੱਕੇ ਹਨ ਤੇ ਉਹ ਬਹੁਤ ਜਲਦ ਰੋਹਿਤ ਸ਼ੈਟੀ ਦੀ ਹਿੱਟ ਐਕਸ਼ਨ ਹਿੰਦੀ ਮੂਵੀ ‘ਸਿੰਘਮ’ ਦੇ ਪੰਜਾਬੀ ਰੀਮੇਕ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ।

You may also like