ਪਰਮੀਸ਼ ਵਰਮਾ ਨੇ ਕੀਤਾ ਦੋਸਤਾਂ ਦੇ ਨਾਲ ਹਾਸਾ ਠੱਠਾ, ਵੀਡੀਓ ਹੋਈ ਵਾਇਰਲ

written by Lajwinder kaur | February 21, 2019

ਪੰਜਾਬੀ ਸਿੰਗਰ ਤੇ ਅਦਾਕਾਰ ਪਰਮੀਸ਼ ਵਰਮਾ ਜਿਹਨਾਂ ਨੇ ਆਪਣੀ ਗਾਇਕੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ। ਪਰਮੀਸ਼ ਵਰਮਾ ਜੋ ਕਿ ਆਪਣੇ ਆਉਣ ਵਾਲੀ ਮੂਵੀ ‘ਸਿੰਘਮ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਪਰ ਇਸ ਬਿਜ਼ੀ ਸਮੇਂ ਚੋਂ ਵੀ ਆਪਣੇ ਲਈ ਮਸਤੀ ਦਾ ਸਮਾਂ ਕੱਢ ਲੈਂਦੇ ਹਨ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੇ ਦੋਸਤ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਵੀਡੀਓ ਉਹਨਾਂ ਨੇ ਟਿਕ ਟੋਕ ਉੱਤੇ ਬਣਾਈ ਹੈ ਤੇ ਨਾਲ ਦੱਸਿਆ ਹੈ ਕਿ ਉਹਨਾਂ ਨੇ ਵੀ ਟਿਕ ਟੋਕ ਉੱਤੇ ਅਕਾਊਂਟ ਬਣਾ ਲਿਆ ਹੈ। ਪਰਮੀਸ਼ ਵਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਪਰਮੀਸ਼ ਵਰਮਾ ਦੀ ਇਹ ਹਾਸਾ ਠੱਠਾ ਕਰਦਿਆਂ ਦੀ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ।

 

View this post on Instagram

 

Add “@ParmishVerma” on TikTok, Comment what kinda Videos do you want me to Do!

A post shared by Parmish Verma (@parmishverma) on

ਹੋਰ ਵੇਖੋ: ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ

ਪਰਮੀਸ਼ ਵਰਮਾ ਸਿੰਘਮ ਫਿਲਮ ਤੋਂ ਇਲਾਵਾ ਦਿਲ ਦੀਆਂ ਗੱਲਾਂ ਤੇ ਜ਼ਹੂਰ ਫਿਲਮਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਅਜੇ ਦੇਵਗਨ ਦੀ ਮੂਵੀ ਸਿੰਘਮ ਦਾ ਪੰਜਾਬੀ ਰੀਮੇਕ ਹੈ, ਇਸ ਵਿੱਚ ਮੁੱਖ ਭੂਮਿਕਾ ‘ਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਨਜ਼ਰ ਆਉਣਗੇ। ‘ਦਿਲ ਦੀਆਂ ਗੱਲਾਂ’ ਮੂਵੀ ‘ਚ ਪਰਮੀਸ਼ ਵਰਮਾ ਅਦਾਕਾਰਾ ਵਾਮੀਕਾ ਗੱਬੀ ਦੇ ਨਾਲ ਨਜ਼ਰ ਆਉਣਗੇ।

0 Comments
0

You may also like