ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਪਰਮੀਸ਼ ਵਰਮਾ ਦਾ ਇਹ ਵੀਡੀਓ, ਮੰਗੇਤਰ ਗੀਤ ਗਰੇਵਾਲ ਨੂੰ ਤੰਗ ਕਰਦੇ ਨਜ਼ਰ ਆਏ ਪਰਮੀਸ਼

written by Lajwinder kaur | September 29, 2021

ਪੰਜਾਬੀ ਮਿਊਜ਼ਿਕ ਜਗਤ ਦਾ ਟੋਹਰ ਨਾਲ ਛੜਾ ਯਾਨੀ ਕਿ ਪਰਮੀਸ਼ ਵਰਮਾ parmish verma ਜੋ ਕਿ ਇਸ ਟੈਗ ਲਾਈਨ ਨੂੰ ਨੋ ਮੋਰ ਛੜਾ ‘ਚ ਬਦਲ ਚੁੱਕੇ ਨੇ। ਉਨ੍ਹਾਂ ਨੇ ਆਪਣੀ ਲੇਡੀ ਲਵ ਯਾਨੀ ਕਿ ਗੀਤ ਗਰੇਵਾਲ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ ਤੇ ਬਹੁਤ ਜਲਦ ਇਹ ਜੋੜੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।

Parmish -Geet

ਹੋਰ  ਪੜ੍ਹੋ : ਬਿੰਨੂ ਢਿੱਲੋਂ ਨੇ ਵੀ ਆਪਣੀ ਫ਼ਿਲਮ ‘ਫੁੱਫੜ ਜੀ’ ਦੀ ਰਿਲੀਜ਼ ਡੇਟ ਦਾ ਪੋਸਟਰ ਕੀਤਾ ਸ਼ੇਅਰ,ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਵਿਆਹ ਤੋਂ ਪਹਿਲਾਂ ਜੋ ਮਸਤੀ ਵਾਲੇ ਪਲ ਹੁੰਦੇ ਨੇ ਉਹ ਏਨੀਂ ਦਿਨੀਂ ਪਰਮੀਸ਼ ਵਰਮਾ ਆਪਣੀ ਮੰਗੇਤਰ ਦੇ ਨਾਲ ਇਕੱਠੇ ਕਰ ਰਹੇ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮੰਗੇਤਰ ਗੀਤ ਗਰੇਵਾਲ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਉੱਤੇ ਉਨ੍ਹਾਂ ਨੇ When you plan on marrying a grown up child’ ਲਿਖਿਆ ਹੈ।

inside image of geet grewal

ਹੋਰ  ਪੜ੍ਹੋ : ਹੱਥ ‘ਚ ਟਰਾਫੀ ਦੇ ਨਾਲ ਨਜ਼ਰ ਆ ਰਿਹਾ ਇਹ ਕਿਊਟ ਬੱਚਾ, ਅੱਜ ਵੱਡੇ ਹੋ ਕੇ ਦੇ ਰਿਹਾ ਹੈ ਕਈ ਹਿੱਟ ਗੀਤ, ਕੀ ਤੁਸੀਂ ਪਹਿਚਾਣਿਆ?

ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਮੀਂਹ ਪੈ ਰਿਹਾ ਹੈ ਤੇ ਗੀਤ ਭੱਜ ਕੇ ਗੱਡੀ 'ਚ ਬੈਠਣ ਲਈ ਜਾਂਦੀ ਹੈ, ਤੇ ਜਦੋਂ ਹੀ ਉਹ ਗੱਡੀ ਦੀ ਬਾਰੀ ਖੋਲਣ ਲੱਗੀ ਹੈ ਤਾਂ ਉਸੇ ਸਮੇਂ ਪਰਮੀਸ਼ ਵਰਮਾ ਗੱਡੀ ਨੂੰ ਲੌਕ ਕਰ ਦਿੰਦੇ ਨੇ ਤੇ ਹੱਸਣ ਲੱਗ ਜਾਂਦੇ ਨੇ। ਇਸ ਵੀਡੀਓ ਨੂੰ ਪਰਮੀਸ਼ ਵਰਮਾ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ । ਪਰਮੀਸ਼ ਵਰਮਾ ਨੇ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ 'ਚ ਲਿਖਿਆ ਹੈ- ‘ਕੋਈ ਅਜਿਹਾ ਜਿਸ ਦੇ ਨਾਲ ਤੁਸੀਂ ਅਸੀਮਤ ਅਨੰਦ ਲੈ ਸਕਦੇ ਹੋ ਅਤੇ ਉਹ ਤੁਹਾਨੂੰ ਅਨਫ੍ਰੈਂਡ ਨਹੀਂ ਕਰ ਸਕਦੇ #NoMoreShada’ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।

0 Comments
0

You may also like