ਪਰਮੀਸ਼ ਵਰਮਾ ਨੇ ਨੇਹਾ ਕੱਕੜ ਦਾ ਇਸ ਤਰ੍ਹਾਂ ਉਡਾਇਆ ਮਜ਼ਾਕ, ਤਸਵੀਰ ਕੀਤੀ ਸਾਂਝੀ

Reported by: PTC Punjabi Desk | Edited by: Rupinder Kaler  |  August 25th 2020 01:40 PM |  Updated: August 25th 2020 01:40 PM

ਪਰਮੀਸ਼ ਵਰਮਾ ਨੇ ਨੇਹਾ ਕੱਕੜ ਦਾ ਇਸ ਤਰ੍ਹਾਂ ਉਡਾਇਆ ਮਜ਼ਾਕ, ਤਸਵੀਰ ਕੀਤੀ ਸਾਂਝੀ

ਸੋਸ਼ਲ ਮੀਡੀਆ ਤੇ ਨੇਹਾ ਕੱਕੜ ਤੇ ਪਰਮੀਸ਼ ਵਰਮਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ 'ਚ ਪਰਮੀਸ਼ ਵਰਮਾ ਨੇ ਨੇਹਾ ਨੂੰ ਗੋਦ 'ਚ ਚੁੱਕਿਆ ਹੈ। ਨੇਹਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਕੇ ਲਿਖਿਆ ਹੈ, 'ਪਰਮਿਸ਼ ਕਹਿੰਦਾ ਮੈਂ ਥੱਕ ਗਿਆ, ਤੁਸੀਂ ਕਿੰਨੇ ਹੈਵੀ ਹੋ ਨੇਹਾ ਪਰ ਤੁਸੀਂ ਬਹੁਤ ਸਵੀਟ ਤੇ ਚੰਗੇ ਇਨਸਾਨ ਵੀ ਹੋ। ਉਹ ਅੱਜ ਤੋਂ ਪਹਿਲਾਂ ਅਜਿਹਾ ਕਿਸੇ ਵੀ ਇਨਸਾਨ ਨਾਲ ਨਹੀਂ ਮਿਲੇ ਹਨ ਤੇ ਮੈਨੂੰ ਉਸ ਲਈ ਵੀ ਅਜਿਹਾ ਲੱਗਦਾ ਹੈ। ਵੈਸੇ ਮੇਰਾ ਭਾਰ 43 ਕਿਲੋ ਹੈ।

https://www.instagram.com/p/CEOJ__BDtFa/?utm_source=ig_embed

' ਨੇਹਾ ਕੱਕੜ ਨੇ ਇਸ ਤਸਵੀਰ ਨੂੰ ਪਰਮੀਸ਼ ਵਰਮਾ ਨੂੰ ਟੈਗ ਕੀਤਾ ਹੈ। ਉੱਥੇ ਪਰਮੀਸ਼ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, 'ਹਾਂ ਇਹ ਸੱਚ ਹੈ, ਤੁਸੀਂ ਸੱਚ 'ਚ ਬਹੁਤ ਹੀ ਸਵੀਟ ਇਨਸਾਨ ਹੋ ਨੇਹਾ।' ਨੇਹਾ ਦੀ ਇਸ ਤਸਵੀਰ 'ਤੇ ਫੈਨਜ਼ ਦੇ ਲਗਾਤਾਰ ਕਮੈਂਟ ਆ ਰਹੇ ਹਨ।

https://www.instagram.com/p/CETDGYYjQ5p/

ਹੁਣ ਤਕ ਇਸ ਤਸਵੀਰ ਨੂੰ ਇੱਕ ਕਰੋੜ, ਤਿੰਨ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਦਾ ਨਵਾਂ ਗਾਣਾ 26 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗਾਣੇ ਦਾ ਨਾਂ 'ਡਾਇਮੰਡ ਦਾ ਛੱਲਾ' ਹੈ।

https://www.instagram.com/p/CD80V_1DPpD/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network