Trending:
ਪਰਮੀਸ਼ ਵਰਮਾ ਦੇ ਗੁਆਚੇ ਹੋਏ ਪੰਜ ਫੈਨ ਦੇ ਬਦਲੇ ਮਿਲੇ 6 ਮਿਲੀਅਨ ਫੈਨਜ਼, ਮਜ਼ੇਦਾਰ ਪੋਸਟ ਪਾ ਕੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਲੋਕਪ੍ਰਿਯਤਾ ਹੈ । ਉਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕ ਪਸੰਦ ਕਰਦੇ ਨੇ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ।


ਉਨ੍ਹਾਂ ਨੇ ਫੈਨਜ਼ ਦੇ ਪੋਸਟ ਪਾ ਕੇ ਦੱਸਿਆ ਹੈ- ‘2014 ਵਿਚ ਮੇਰਾ ਵਿਸ਼ਵਾਸ ਸੀ ਕਿ ਮੇਰੇ 5 ਪ੍ਰਸ਼ੰਸਕ ਹਨ ਅਤੇ ਮੈਨੂੰ ਉਨ੍ਹਾਂ ਉੱਤੇ ਮਾਣ ਸੀ, 7 ਸਾਲਾਂ ਬਾਅਦ ਮੈਂ 5 ਗੁਆਚੇ ਹੋਏ ਪ੍ਰਸ਼ੰਸਕਾਂ ਨੂੰ ਲੱਭ ਲਿਆ ਹੈ ਅਤੇ 6 ਮਿਲੀਅਨ ਫੈਨ ਮਿਲ ਗਿਆ ਹੈ ਇੰਸਟਾਗ੍ਰਾਮ ਫੈਮਿਲੀ ਦੇ ਰੂਪ ‘ਚ ...ਇਹ ਬਹੁਤ ਵਧੀਆ ਸੌਦਾ ਹੈ... ਧੰਨਵਾਦ ਰੱਬ ਅਤੇ ਮੇਰੇ ਫੈਨਜ਼ ਦਾ ਧੰਨਵਾਦ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ..ਸਫ਼ਰ ਸ਼ੁਰੂ ਹੋਈ ਹੈ’। ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਐਕਟਰ ਹੈ। ਹਾਲ ਹੀ ‘ਚ ਉਹ ‘ਮੇਰੀ ਮਰਜ਼ੀ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਨਵੀਂ ਗੱਡੀ ਰੋਲਸ ਰਾਇਸ ਰੇਥ ਦੀ ਫਰਸਟ ਲੁੱਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ । ਅਖੀਰਲੀ ਵਾਰ ਉਹ ਸੋਨਮ ਬਾਜਵਾ ਦੇ ਨਾਲ ‘ਜਿੰਦੇ ਮੇਰੀਏ’ ਫ਼ਿਲਮ ‘ਚ ਨਜ਼ਰ ਆਏ ਸੀ।
View this post on Instagram