ਪਰਮੀਸ਼ ਵਰਮਾ ਦਾ ਗੀਤ ‘Dil Da Showroom’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | July 06, 2021

ਪੰਜਾਬੀ ਗਾਇਕ ਪਰਮੀਸ਼ ਵਰਮਾ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਦਿਲ ਦਾ ਸ਼ੋਅਰੂਮ (Dil Da Showroom) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਮੁੰਡੇ ਦੇ ਪੱਖ ਤੋਂ ਹੀ ਗਾਇਆ ਹੈ। ਇਸ ਗੀਤ 'ਚ ਮੁੰਡਾ ਉਸ ਕੁੜੀ ਨੂੰ ਆਪਣੇ ਪਿਆਰ ਇਜ਼ਹਾਰ ਕਰ ਰਿਹਾ ਹੈ ਤੇ ਉਸ ਨੂੰ ਦੱਸ ਰਿਹਾ ਹੈ ਕਿ ਉਹ ਉਸ ਨੂੰ ਕਿਵੇਂ ਆਪਣੀ ਜ਼ਿੰਦਗੀ ‘ਚ ਸ਼ਾਮਿਲ ਕਰੇਗਾ । SukhPal Sukh ਦੇ ਗਾਏ ਗੀਤ ਨੂੰ ਮੁੜ ਤੋਂ ਰੀਕ੍ਰੀਏਟ ਕੀਤਾ ਗਿਆ ਹੈ।

singer parmish verma imaeg Image Source: youtube

 

ਹੋਰ ਪੜ੍ਹੋ :  ਹਰਭਜਨ ਸਿੰਘ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬਹੁਤ ਜਲਦ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

ਹੋਰ ਪੜ੍ਹੋ :  ਗੈਰੀ ਸੰਧੂ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਆਪਣੇ ਵੀਰ ਲਈ ਆਖੀ ਖ਼ਾਸ ਗੱਲ

dil da showroom image Image Source: youtube

ਇਸ ਗੀਤ ਦੇ ਅਸਲ ਬੋਲ Reshi Khattanwala ਨੇ ਲਿਖੇ । ਇਸ ਗੀਤ ਨੂੰ Saregama ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of punjabi singer parmish verma Image Source: youtube

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਨੇ। ਉਹ ਬਤੌਰ ਡਾਇਰੈਕਟਰ, ਅਦਾਕਾਰ ਤੇ ਗਾਇਕ ਵਾਹ ਵਾਹੀ ਖੱਟ ਚੁੱਕੇ ਨੇ। ਪਰਮੀਸ਼ ਵਰਮਾ ਦੀਆਂ ਕਈ ਫ਼ਿਲਮਾਂ ਬਣ ਕੇ ਤਿਆਰ ਨੇ। ਅਖੀਰਲੀ ਵਾਰ ਉਹ ਸੋਨਮ ਬਾਜਵਾ ਦੇ ਨਾਲ ਜਿੰਦੇ ਮੇਰੀਏ ਫ਼ਿਲਮ ‘ਚ ਨਜ਼ਰ ਆਏ ਸੀ।

0 Comments
0

You may also like