ਰੋਸੋਈ ਵਿਚ ਚਾ ਅਤੇ ਗਰਮਾ ਗਰਮ ਪਰੌਂਠੇ ਬਨਾਉਂਦੇ ਨਜ਼ਰ ਆਏ ਧੱਕ ਚੈਂਪੀਅਨ ਪਰਮੀਸ਼ ਵਰਮਾ

Written by  Rajan Sharma   |  August 16th 2018 01:49 PM  |  Updated: August 16th 2018 01:52 PM

ਰੋਸੋਈ ਵਿਚ ਚਾ ਅਤੇ ਗਰਮਾ ਗਰਮ ਪਰੌਂਠੇ ਬਨਾਉਂਦੇ ਨਜ਼ਰ ਆਏ ਧੱਕ ਚੈਂਪੀਅਨ ਪਰਮੀਸ਼ ਵਰਮਾ

ਧੱਕ ਚੈਂਪੀਅਨ ਪਰਮੀਸ਼ ਵਰਮਾ parmish verma ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਸੋਸ਼ਲ ਮੀਡਿਆ ਤੇ ਪਰਮੀਸ਼ ਕਾਫੀ ਐਕਟਿਵ ਰਹਿੰਦੇ ਹਨ ਖਾਸ ਕਰਕੇ ਇੰਸਟਾਗ੍ਰਾਮ ਤੇ| ਪਰਮੀਸ਼ ਆਪਣੇ ਗੀਤਾਂ ਅਤੇ ਵੀਡੀਓ ਬਾਰੇ ਤਾਂ ਜਾਣਕਾਰੀ ਦਿੰਦੇ ਹੀ ਹਨ ਇਸ ਤੋਂ ਇਲਾਵਾ ਉਹ ਆਪਣੀ ਰੋਜ਼ਾਨਾ ਜਿੰਦਗੀ ਦੀਆਂ ਵੀ ਕੁਝ ਨਾ ਕੁਝ ਪੋਸਟਾਂ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਹਨ| ਹਾਲ ਹੀ ਵਿੱਚ ਉਹਨਾਂ ਦੀ ਇਕ ਖਾਣਾ ਬਣਾਉਂਦੇ ਹੋਏ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ| ਜਿਸ ਵਿੱਚ ਉਹ ਪਰਾਂਠੇ ਅਤੇ ਚਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ| ਪਰਮੀਸ਼ ਇਸ ਤਰਾਂ ਦੀਆਂ ਰੋਸੋਈ ਵਿੱਚ ਖਾਣਾ ਬਣਾਉਂਦੇ ਹੋਏ ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ|

https://www.instagram.com/p/Bmdso1GlRQF/?taken-by=instantpollywoodvideos

ਦੱਸਣਾ ਲਾਜ਼ਮੀ ਹੈ ਉਹਨਾਂ ਦੇ ਹਾਲ ਹੀ ਵਿੱਚ ਆਏ ਗੀਤ ਰੋਂਦੀ ਬਾਰੇ ਜਿੱਥੇ ਪਰਮੀਸ਼ ਵਰਮਾparmish verma ਦੁਆਰਾ ਇਸਨੂੰ ਗਾਇਆ ਹੈ ਓਥੇ ਹੀ ਇਸ ਵਿੱਚ ਅਦਾਕਾਰੀ ਵੀ ਉਹਨਾ ਦੁਆਰਾ ਹੀ ਕੀਤੀ ਗਈ ਹੈ| ਗੀਤ ਦੇ ਬੇਹੱਦ ਖੂਬਸੂਰਤ ਬੋਲ ਸਨੀ ਡੱਬ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਐਮ ਵੀ ਦੁਆਰਾ ਦਿੱਤਾ ਗਿਆ ਹੈ| ਨਾਲ ਹੀ ਨਾਲ ਖ਼ੁਦ ਪਰਮੀਸ਼ ਦੁਆਰਾ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ| ਪੂਰਾ ਦਾ ਪੂਰਾ ਗੀਤ punjabi song ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਹੋਇਆ ਹੈ| ਲੋਕਧੁਨ ਦੇ ਲੇਬਲ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਸੱਭ ਦੁਆਰਾ ਗੀਤ ਨੂੰ ਬਹੁਤ ਪਿਆਰ ਦਿੱਤਾ ਗਿਆ ਅਤੇ ਹੁਣ ਤੱਕ 25 ਮਿਲੀਅਨ ਤੋਂ ਵੀ ਵੱਧ ਵਿਊਜ਼ ਹੋ ਗਏ ਹਨ| ਉਮੀਦ ਹੈ ਉਹਨਾਂ ਦੇ ਇਸ ਗੀਤ ਨੂੰ ਉਹਨਾਂ ਹੀ ਪਿਆਰ ਮਿਲੇਗਾ ਜਿੰਨਾ ਬਾਕੀ ਗੀਤਾਂ ਨੂੰ ਮਿਲਿਆ ਸੀ| ਅੱਜ ਕਲ ਪਰਮੀਸ਼ ਆਪਣੇ ਜਲਦ ਆਉਣ ਵਾਲੇ ਗੀਤ ਚਿੜੀ ਉੱਡ ਕਾਂ ਉੱਡ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ|

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network