ਪਰਮੀਸ਼ ਵਰਮਾ ‘Father’s Day’ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ-‘ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਓ ਦੇਖਿਆ’

written by Lajwinder kaur | June 20, 2021

ਇੱਕ ਪਿਤਾ ਬੇਸ਼ਕ ਆਪਣੇ ਬੱਚਿਆਂ ਪ੍ਰਤੀ ਸਖ਼ਤ ਰਵੱਈਆ ਰੱਖਦਾ ਹੋਵੇ ਪਰ ਉਹ ਨਾਰੀਅਲ ਵਾਂਗ ਹੁੰਦਾ ਹੈ, ਜੋ ਕਿ ਉਪਰੋ ਸਖ਼ਤ ਅਤੇ ਅੰਦਰੋਂ ਕੋਮਲ ਦਿਲ ਦਾ ਇਨਸਾਨ ਹੁੰਦਾ ਹੈ। ਇਸ ਲਈ ਮਾਂ ਦੀ ਹੀ ਤਰ੍ਹਾਂ ਸਾਡੇ ਜੀਵਨ ਵਿਚ ਪਿਤਾ ਦਾ ਵੀ ਖ਼ਾਸ ਮਹੱਤਵ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰਦਾ ਹੈ । ਜਿਸ ਕਰਕੇ ਹਰ ਬੱਚਾ ਜਿੰਨਾ ਮਰਜ਼ੀ ਵੱਡਾ ਇਨਸਾਨ ਕਿਉਂ ਨਾ ਬਣ ਜਾਵੇ ਉਹ ਆਪਣੇ ਮਾਪਿਆਂ ਦੇ ਲਈ ਹਮੇਸ਼ਾ ਛੋਟਾ ਬੱਚਾ ਹੀ ਰਹਿੰਦਾ ਹੈ। ਅੱਜ ਪੂਰੀ ਦੁਨੀਆ ਪਿਤਾ ਨੂੰ ਸਨਮਾਨਿਤ ਕਰਦੇ ਹੋਏ ‘Father’s Day’ ਸੈਲੀਬ੍ਰੇਟ ਕਰ ਰਹੇ ਨੇ। ਪੰਜਾਬੀ ਕਲਾਕਾਰ ਵੀ ਇਸ ਦਿਨ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ। ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ ਨੇ ਵੀ ਬਹੁਤ ਹੀ ਪਿਆਰੀ ਅਤੇ ਭਾਵੁਕ ਪੋਸਟ ਪਾ ਕੇ ਆਪਣੇ ਪਿਤਾ ਨੂੰ ਵਿਸ਼ ਕੀਤਾ ਹੈ।

actor parmish verma Image From Instagram
ਹੋਰ ਪੜ੍ਹੋ :  ਟੀਵੀ ਦੀ ਮਸ਼ਹੂਰ ਅਦਾਕਾਰਾ ਏਕਤਾ ਕੌਲ ਨੇ ਪੁੱਤਰ ਵੇਦ ਦੇ ਪਹਿਲੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਕਲਾਕਾਰ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ
: ਫਾਦਰਸ ਡੇਅ ਮੌਕੇ ‘ਤੇ ਬੌਬੀ ਦਿਓਲ ਨੇ ਸਾਂਝੀ ਕੀਤੀ ਅਣਦੇਖੀ ਖ਼ਾਸ ਤਸਵੀਰ, ਪਿਤਾ ਧਰਮਿੰਦਰ ਨੇ ਵੀ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ
parmish verma with his father Image From Instagram
ਪਰਮੀਸ਼ ਵਰਮਾ ਨੇ ਆਪਣੇ ਪਿਤਾ ਦੇ ਨਾਲ ਆਪਣੀ ਇੱਕ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਜੇਬ ਖਾਲੀ ‘ਚ ਵੀ ਕਰੇ ਜ਼ਿੱਦਾਂ ਪੂਰੀਆਂ ਜੋ, ਏਦਾਂ ਰੱਖਦਾ ਕੋਈ ਹੋਰ ਮੈਂ ਧਿਆਨ ਨਹੀਂਓਂ ਦੇਖਿਆ, ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਓ ਦੇਖਿਆ ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਓ ਦੇਖਿਆ.... #HappyFathersDay Love You. #MainTeBapu’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
Parmish- Main Te bapu image Image From Instagram
ਦੱਸ ਦਈਏ ਪਰਮੀਸ਼ ਵਰਮਾ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਪਿਉ-ਪੁੱਤ ਦੀ ਇਹ ਜੋੜੀ ਫ਼ਿਲਮ “ਮੈਂ ਤੇ ਬਾਪੂ” ‘ਚ ਨਜ਼ਰ ਆਵੇਗੀ ।  

0 Comments
0

You may also like