ਪਰਮੀਸ਼ ਵਰਮਾ ਨੇ ਆਪਣੇ ਭਰਾਵਾਂ ਵਰਗੇ ਦੋਸਤ ਲਾਡੀ ਚਾਹਲ ਨੂੰ ਕੁੱਝ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਕਮੈਂਟਸ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼

written by Lajwinder kaur | September 30, 2020

ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਭਰਾਵਾਂ ਵਰਗੇ ਦੋਸਤ ਲਾਡੀ ਚਾਹਲ ਨੂੰ ਪਿਆਰੀ ਜਿਹੀ ਪੋਸਟ ਪਾ ਬਰਥਡੇਅ ਵਿਸ਼ ਕੀਤਾ ਹੈ ।laddi chahal birthday wish by parmish verma ਹੋਰ ਪੜ੍ਹੋ : ‘ਪੱਗੜੀ ਸੰਭਾਲ ਓ ਜੱਟਾ’ ਮੁਹਿੰਮ ਦੇ ਨਾਲ ਕਿਸਾਨ ਕਲਾਕਾਰ ਪੁੱਤ ਦੇਣਗੇ ਧਰਨਾ, ਗੂੰਜਣਗੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ
ਉਨ੍ਹਾਂ ਨੇ ਲਾਡੀ ਚਾਹਲ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਲਾਡੀ ਚਾਹਲ...ਲਵ ਯੂ.. ਸ਼ਬਦ ਆ ਛੋਟਾ ਕਿਵੇਂ ਵੀਰ ਆਖਦਾਂ’ । ਫੋਟੋ ‘ਚ ਦੋਵੇਂ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ । ਦਰਸ਼ਕਾਂ ਵੀ ਕਮੈਂਟਸ ਕਰਕੇ ਲਾਡੀ ਚਾਹਲ ਨੂੰ ਬਰਥਡੇਅ ਵਿਸ਼ ਕਰ ਰਹੇ ਹਨ । ਇਸ ਪੋਸਟ ‘ਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। laddi chahal ਲਾਡੀ ਚਾਹਲ ਵਧੀਆ ਗੀਤਕਾਰ ਨੇ । ਉਨ੍ਹਾਂ ਦੇ ਲਿਖੇ ਪੰਜਾਬੀ ਗੀਤ ਕਈ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਅਮਰਿੰਦਰ ਗਿੱਲ ਤੇ ਕਈ ਹੋਰ ਗਾਇਕ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੋਸਾਂਝ ਦੀ ਨਵੀਂ ਮਿਊਜ਼ਿਕ ਐਲਬਮ ‘ਗੌਟ’ ‘ਚ ਵੀ ਸ਼ਾਮਿਲ ਹਨ । ਲਾਡੀ ਚਾਹਲ ਗੀਤਕਾਰ ਹੋਣ ਦੇ ਨਾਲ ਚੰਗੇ ਗਾਇਕ ਵੀ ਹਨ । laddi chahal birthday instagram

0 Comments
0

You may also like