ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਦੇ ਨਾਲ ਸਾਂਝੀ ਕੀਤੀ ਨਵੀਂ ਤਸਵੀਰ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | October 07, 2022 10:54am

Parmish Verma News: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਹਾਲ ਹੀ ‘ਚ ਪਿਤਾ ਬਣੇ ਹਨ। ਉਨ੍ਹਾਂ  ਦੀ ਪਤਨੀ ਗੀਤ ਗਰੇਵਾਲ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਵਾਹਿਗੁਰੂ ਦੀ ਬਖ਼ਸ਼ੀ ਇਸ ਦਾਤ ਤੋਂ ਬਾਅਦ ਪਰਮੀਸ਼ ਵਰਮਾ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ ਹੈ। ਏਨੀਂ ਦਿਨੀਂ ਉਹ ਬੈਕ ਟੂ ਬੈਕ ਆਪਣੀ ਧੀ ਦੇ ਨਾਲ ਪੋਸਟਾਂ ਸ਼ੇਅਰ ਕਰ ਰਹੇ ਹਨ। ਪਰਮੀਸ਼ ਵਰਮਾ ਨੇ ਆਪਣੀ ਧੀ ਦੇ ਨਾਲ ਇੱਕ ਹੋਰ ਨਵੀਂ ਤਸਵੀਰ ਸਾਂਝੀ ਕੀਤੀ ਹੈ।

image source Instagram

ਹੋਰ ਪੜ੍ਹੋ : ਬੇਟੇ ਯੁੱਗ ਨੇ ਮਾਂ ਕਾਜੋਲ ਨਾਲ ਦੁਰਗਾ ਉਤਸਵ 'ਤੇ ਕੀਤੀ ਭੋਗ ਵੰਡਣ ਦੀ ਸੇਵਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਕਿਹਾ- ‘ਮਾਣ ਹੈ’

Parmish Verma enjoys fatherhood and kisses his little daughter [See Picture] image source Instagram
ਐਕਟਰ ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਧੀ ਦੇ ਨਾਲ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੀ ਸਦਾ ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਦਾ ਨੂੰ ਆਪਣੇ ਹੱਥਾਂ ਚ ਚੁੱਕਿਆ ਹੈ ਤੇ ਉਸਦਾ ਚਿਹਰਾ ਚੁੰਮਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘I fought my eyes to stay awake no dream was prettier than the way she slept’। ਪਿਓ-ਧੀ ਦੀ ਇਹ ਪਿਆਰੀ ਜਿਹੀ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਹਰ ਕੋਈ ਇਸ ਤਸਵੀਰ ਦੀ ਤਾਰੀਫ ਕਰ ਰਿਹਾ ਹੈ।

ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਅਜੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ। ਪਰ ਦੋਵਾਂ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਹੈ। ਦੋਵਾਂ ਨੇ ਆਪਣੀ ਧੀ ਦਾ ਨਾਮ ਸਦਾ ਰੱਖਿਆ ਹੈ। ਦੱਸ ਦਈਏ ਪਰਮੀਸ਼ ਪਰਮੀਸ਼ ਵਰਮਾ ਨੇ ਬੈਂਡ ਵਾਜੇ ਨਾਲ ਨਵਜੰਮੀ ਬੇਟੀ ਦਾ ਘਰ `ਚ ਸਵਾਗਤ ਕੀਤਾ ਸੀ। ਸਦਾ ਦੇ ਦਾਦਾ-ਦਾਦੀ ਵੀ ਕੈਨੇਡਾ ਪਹੁੰਚੇ ਹੋਏ ਹਨ। ਹਾਲ ਹੀ ਚ ਪਰਮੀਸ਼ ਵਰਮਾ ਨੇ ਆਪਣੀ ਮਾਂ ਦਾ ਜਨਮਦਿਨ ਮਨਾਇਆ ਸੀ, ਜਿਸ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।

parmish verma viral video image source Instagram

You may also like