ਪਰਮੀਸ਼ ਵਰਮਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਫਿਟਨੈੱਸ ਫੰਡਾ, ਇਸ ਤਰ੍ਹਾਂ ਰਹੋ ਸੁਪਰ ਫਿੱਟ

written by Lajwinder kaur | November 22, 2022 02:57pm

Parmish Verma news: ਪੰਜਾਬੀ ਮਨੋਰੰਜਨ ਜਗਤ ਦੇ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ ਆਪਣੇ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਫਿਟਨੈੱਸ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਵਿੱਚ ਗਾਇਕ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਵਜ਼ਨ ਨੂੰ ਘਟਾਉਣ ਬਾਰੇ ਗਿਆਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਜਾਣੋ ਕੌਣ ਹੈ ਜਿਸ ਨੂੰ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਕਰ ਰਹੀ ਹੈ ਡੇਟ !

image from Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ, ‘ਭਾਰ ਘਟਾਉਣ ਵਾਲੀ ਵਿਸ਼ੇਸ਼ ਖੁਰਾਕ, ਸਨੈਪਚੈਟ ਯਾਦਾਂ...’ ਪਰਮੀਸ਼ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਮਜ਼ਾਕੀਆ ਕਮੈਂਟ ਕਰ ਰਹੇ ਹਨ। ਇਹ ਵੀਡੀਓ ਐਕਟਰ ਨੇ ਮਜ਼ਾਕੀਆ ਲਹਿਜੇ ਨਾਲ ਬਣਾਇਆ ਹੈ ਜਿਸ ਵਿੱਚ ਉਹ ਮੱਖਣ, ਮਲਾਈ ਤੇ ਦਹੀਂ ਦੇ ਨਾਲ ਇੱਕ-ਇੱਕ ਪਰਾਂਠਾ ਖਾਣ ਦੀ ਗੱਲ ਕਰ ਰਹੇ ਹਨ।

parmish verma shares his new look picture with fans image from Instagram

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜ਼ੋਰਾ ਸ਼ੋਰਾਂ ਨਾਲ ਆਪਣੇ ਫ਼ਿਲਮੀ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਉਹ ਤਬਾਹ ਤੋਂ ਇਲਾਵਾ ਆਪਣੀ ਇੱਕ ਹੋਰ ਫ਼ਿਲਮ ਉੱਤੇ ਕੰਮ ਕਰ ਰਹੇ ਹਨ। ਜਿਸ ਲਈ ਉਨ੍ਹਾਂ ਨੇ ਆਪਣੀ ਪੂਰੀ ਲੁੱਕ ਬਦਲੀ ਸੀ ਤੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

image from Instagram

ਇਹ ਸਾਲ ਪਰਮੀਸ਼ ਵਰਮਾ ਲਈ ਖ਼ਾਸ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਇਸੇ ਸਾਲ ਆਪਣੇ ਪਹਿਲੇ ਬੱਚਾ ਦਾ ਸਵਾਗਤ ਇਸ ਸੰਸਾਰ ਵਿੱਚ ਕੀਤਾ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਕੁਝ ਮਹੀਨੇ ਪਹਿਲਾਂ ਹੀ ਧੀ ਨੂੰ ਜਨਮ ਦਿੱਤਾ ਸੀ। ਪਰਮੀਸ਼ ਵਰਮਾ ਨੇ ਅਜੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਪਰ ਉਹ ਅਕਸਰ ਹੀ ਆਪਣੀ ਬੇਟੀ ਦੀਆਂ ਕੁਝ ਝਲਕੀਆਂ ਸ਼ੇਅਰ ਕਰਦੇ ਰਹਿੰਦੇ ਹਨ।

 

You may also like