ਪਰਮੀਸ਼ ਵਰਮਾ ਆਪਣੇ ਪਾਲਤੂ ਜਾਨਵਰ ਬਾਗੀ ਦੇ ਨਾਲ ਸ਼ੇਅਰ ਕੀਤਾ ਕਿਊਟ ਵੀਡੀਓ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  July 30th 2020 05:24 PM  |  Updated: July 30th 2020 05:26 PM

ਪਰਮੀਸ਼ ਵਰਮਾ ਆਪਣੇ ਪਾਲਤੂ ਜਾਨਵਰ ਬਾਗੀ ਦੇ ਨਾਲ ਸ਼ੇਅਰ ਕੀਤਾ ਕਿਊਟ ਵੀਡੀਓ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਵਧੀਆ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਪਾਲਤੂ ਡੌਗੀ ਜਿਸ ਦਾ ਨਾਂਅ ਬਾਗੀ ਹੈ, ਉਸ ਦਾ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ ।

ਇਸ ਵੀਡੀਓ ‘ਚ ਬਾਗੀ ਪਰਮੀਸ਼ ਵਰਮਾ ਦੇ ਨਾਲ ਹੈਂਡਸ਼ੈਕ ਕਰਦੇ ਹੋਏ ਦਿਖਾਈ ਦੇ ਰਿਹਾ ਹੈ । ਉਧਰ ਅਦਾਕਾਰ ਵੀ ਮਸਤੀ ਤੇ ਬਾਗੀ ਦੇ ਨਾਲ ਲਾਡ-ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਇੰਟਰਨੈੱਟ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਵੱਡੀ ਗਿਣਤੀ ‘ਚ ਇਸ ਵੀਡੀਓ ਉੱਤੇ ਲਾਈਕਸ ਤੇ ਵਿਊਜ਼ ਆ ਚੁੱਕੇ ਨੇ ।

 

View this post on Instagram

 

Baghii Baby

A post shared by ??????? ????? (@parmishverma) on

ਹੋਰ ਵੇਖੋ : ਸਿੱਖ ਰੈਜੀਮੈਂਟ ਦੇ ਜਵਾਨਾਂ ਨਾਲ ਰੱਖਿਆ ਮੰਤਰੀ ਨੇ ਲਾਏ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ, ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਸ਼ੇਅਰ ਕੀਤਾ ਵੀਡੀਓ

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਕਾਫੀ ਸਰਗਰਮ ਨੇ । ਇਸ ਸਾਲ ਉਨ੍ਹਾਂ ਨੇ ਜਿੰਦੇ ਮੇਰੀਏ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਹੈ। ਜਿਸ ‘ਚ ਉਹ ਸੋਨਮ ਬਾਜਵਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਦਿਖਾਈ ਦਿੱਤੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network